July 7, 2024 7:56 pm
Manohar Lal

ਮੁੱਖ ਮੰਤਰੀ ਮਨੋਹਰ ਨੇ ਲਾਲ ਸਮਾਜਿਕ ਕੰਮ ਤਹਿਤ ਪਿੰਡ ਨੂੰ ਸੌਂਪਿਆ ਆਪਣਾ ਜੱਦੀ ਮਕਾਨ

ਚੰਡੀਗੜ੍ਹ, 29 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਰੋਹਤਕ ਜਿਲ੍ਹਾ ਦੇ ਪਿੰਡ ਬਨਿਯਾਨੀ ਵਿਚ ਸਥਿਤ ਆਪਣੇ ਮਕਾਨ ਨੂੰ ਸਮਾਜਿਕ ਕੰਮ ਤਹਿਤ ਪਿੰਡ ਨੂੰ ਸੌਂਪ ਦਿੱਤਾ। ਮੁੱਖ ਮੰਤਰੀ ਅੱਜ ਰੋਹਤਕ ਤੋਂ ਭਿਵਾਨੀ ਜਾਂਦੇ ਸਮੇਂ ਆਪਣੇ ਪਿੰਡ ਬਨਿਯਾਨੀ ਪਹੁੰਚੇ ਅਤੇ ਆਪਣੇ ਜੱਦੀ ਘਰ ‘ਤੇ ਪਹੁੰਚਣ ‘ਤੇ ਗ੍ਰਾਮੀਣਾਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ ਪਿੰਡ ਵਾਸੀਆਂ ਦੇ ਸਾਹਮਣੇ ਸਮਾਜਿਕ ਕੰਮ ਦੇ ਲਈ ਆਪਣੇ ਮਕਾਨ ਨੁੰ ਪਿੰਡ ਨੂੰ ਸੌਂਪਣ ਦਾ ਪ੍ਰਸਤਾਵ ਰੱਖਿਆ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਦਾ ਪਿੰਡਵਾਸੀਆਂ ਨੇ ਜੋਰਦਾਰ ਤਾਲੀਆਂ ਵਜਾ ਕੇ ਤੇ ਨਾਰੇ ਲਗਾ ਕੇ ਸਵਾਗਤ ਕੀਤਾ।

ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਇਹ ਪਿੰਡ ਵਿਚ ਉਨ੍ਹਾਂ ਦਾ ਬਚਪਨ ਬੀਤਿਆ ਹੈ ਅਤੇ ਪੜ੍ਹਾਈ ਵੀ ਇੱਥੇ ਰਹਿ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮਕਾਨ ਉਨ੍ਹਾਂ ਦੇ ਮਾਤਾ-ਪਿਤਾ ਦੀ ਨਿਸ਼ਾਨੀ ਹੈ, ਜੋ ਉਨ੍ਹਾਂ ਨੇ ਉਨ੍ਹਾਂ ਦੇ ਨਾਂਅ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਘਰ ਅੱਜ ਉਹ ਪਿੰਡ ਨੂੰ ਸੌਂਪ ਰਹੇ ਹਨ। ਉਨ੍ਹਾਂ ਨੇ ਆਪਣੇ ਮਕਾਨ ਦੇ ਨਾਲ ਲਗਦੇ ਚਾਚਾ ਦੇ ਬੇਟੇ ਦੇ ਮਕਾਨ ਨੂੰ ਵੀ ਪਿੰਡ ਨੂੰ ਸੌਂਪ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਘਰਾਂ ਨੂੰ ਮਿਲਾ ਕੇ ਇੱਥੇ ਲਗਭਗ 200 ਗਜ ਦਾ ਖੇਤਰ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਮਕਾਨ ਵਿਚ ਈ-ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇਗੀ। ਈ-ਲਾਇਬ੍ਰੇਰੀ ਵਿਚ ਕੰਪਿਊਟਰ ਤੋਂ ਇਲਾਵਾ, ਕਿਤਾਬਾਂ ਉਪਲਬਧ ਕਰਵਾਈਆਂ ਜਾਣਗੀਆਂ। ਬਜੁਰਗਾਂ ਦੀ ਦਿਲਚਸਪੀ ਦੇ ਮੁਤਾਬਕ ਵੀ ਇੱਥੇ ਕਿਤਾਬਾਂ ਆਦਿ ਸਮਾਨ ਵੀ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਮਕਾਨ ਦੀ ਸਹੀ ਵਰਤੋ ਹੋਵੇ, ਬੱਚੇ ਇੱਥੇ ਬੈਠ ਕੇ ਪੜਨ- ਲਿਖਣ ਅਤੇ ਆਪਣੇ ਉਜਵਲ ਭਵਿੱਖ ਦਾ ਨਿਰਮਾਣ ਕਰਨ। ਇਸ ਉਦੇਸ਼ ਨਾਲ ਪਿੰਡ ਦੀ ਸਮਿਤੀ ਦਾ ਗਠਨ ਕੀਤਾ ਜਾਵੇਗਾ, ਜੋ ਇਸ ਦੀ ਪੂਰੀ ਦੇਖਭਾਲ ਕਰੇਗੀ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਿਵਾਨੀ ਰੋਡ ਤੋਂ ਮੋਖਰਾ ਰੋਡ ਤਕ ਬਨਿਯਾਨੀ ਮਾਈਨਰ ਦੇ ਨਾਲ ਸੜਕ ਨਿਰਮਾਣ ਦੇ ਪ੍ਰਸਤਾਵ ਨੂੰ ਲੈ ਕੇ ਸਬੰਧਿਤ ਕਿਸਾਨਾਂ ਨਾਲ ਚਰਚਾ ਵੀ ਕੀਤੀ। ਮੁੱਖ ਮੰਤਰੀ ਪਿੰਡ ਵਿਚ ਹੀ ਰਾਜਕੁਮਾਰ ਦੇ ਮਕਾਨ ‘ਤੇ ਵੀ ਗਏ। ਇੱਥੇ ਵੀ ਉਨ੍ਹਾਂ ਨੇ ਪਿੰਡਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਥਾਂ ਉਨ੍ਹਾਂ ਦੇ ਲਈ ਯਾਦਗਾਰ ਹਨ, ਕਿਉਂਕਿ ਇੱਥੇ ਉਨ੍ਹਾਂ ਦਾ ਬਚਪਨ ਬੀਤਿਆ ਹੈ।

ਉਨ੍ਹਾਂ ਨੇ ਆਪਣੇ ਬਚਪਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਥਾਂ ‘ਤੇ ਦੇਵੀ ਸਿੰਘ ਦੀ ਕਈ ਹੋਇਆ ਕਰਦੀ ਸੀ। ਪਿੰਡ ਬੁਨਿਯਾਨੀ ਵਿਚ ਪਹੁੰਚਣ ‘ਤੇ ਪਿੰਡ ਦੇ ਸਾਬਕਾ ਸਰਪੰਚ ਅਤੇ ਕਿਸਾਨ ਮੋਰਚਾ ਦੇ ਜਿਲ੍ਹਾ ਚੇਅਰਮੈਨ ਬੱਸੀ ਵਿਜ ਤੇ ਸਾਬਕਾ ਵਿਧਾਇਕ ਸਰਿਤਾ ਨਾਰਾਇਣ ਸਮੇਤ ਹੋਰ ਮਾਣਯੋਗ ਲੋਕਾਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਡਿਪਟੀ ਕਮਿਸ਼ਨ ਅਜੈ ਕੁਮਾਰ, ਜਿਲ੍ਹਾ ਪੁਲਿਸ ਸੁਪਰਡੈਂਟ ਹਿਮਾਂਸ਼ੂ ਗਰਗ ਸਮੇਤ ਹੋਰ ਨੇਤਾਗਣ ਤੇ ਮਾਣਯੋਗ ਵਿਅਕਤੀ ਮੌਜੂਦ ਸਨ।