Site icon TheUnmute.com

CM ਚਰਨਜੀਤ ਸਿੰਘ ਚੰਨੀ ਅੱਜ ਮਹਿਲ ਕਲਾਂ ‘ਚ ਕਰਨਗੇ ਕਈ ਵੱਡੇ ਐਲਾਨ

ਚੰਡੀਗੜ੍ਹ, 27 ਨਵੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮਹਿਲ ਕਲਾਂ ਵਿਖੇ ਕਈ ਵੱਡੇ ਐਲਾਨ ਕਰਨਗੇ | ਕਿਹਾ ਜਾ ਰਿਹਾ ਹੈ ਕਿ ਚੰਨੀ ਬੇਘਰੇ ਲੋਕਾਂ ਨੂੰ 5-5 ਮਰਲੇ ਪਲਾਟਾਂ ਦੇ ਮਾਲਕਾਨਾ ਹੱਕ, ਸਰਕਾਰੀ ਸਕੂਲਾਂ ਨੂੰ ਗਰਾਂਟ ਅਤੇ ਕਿਸਾਨੀ ਸੰਘਰਸ਼ ‘ਚ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਪੁੱਜਣਗੇ।

ਮੁੱਖ ਮੰਤਰੀ ਚੰਨੀ 11 ਵਜੇ ਮਹਿਲ ਕਲਾਂ ਪੁੱਜਣਗੇ , ਇਸ ਉਪਰੰਤ ਮਾਲਵਾ ਕਾਲਜ ਆਫ਼ ਨਰਸਿੰਗ ਕੋਲ ਮਹਿਲ ਕਲਾਂ-ਗੰਗੋਹਰ ਅਤੇ ਮਹਿਲ ਕਲਾਂ-ਸਹੌਰ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਅਨਾਜ ਮੰਡੀ ਮਹਿਲ ਕਲਾਂ ਵਿਖੇ ਹਲਕਾ ਪੱਧਰੀ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

Exit mobile version