ਚੰਡੀਗੜ੍ਹ, 25 ਜੁਲਾਈ 2024: ਪੰਜਾਬ ਸਰਕਾਰ ਨੇ 27 ਜੁਲਾਈ ਨੂੰ ਹੋਣ ਜਾ ਰਹੀ ਨੀਤੀ ਆਯੋਗ (NITI Aayog) ਦੀ ਬੈਠਕ ਤੋਂ ਕਿਨਾਰਾ ਕਰ ਲਿਆ ਹੈ | ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਇੰਡੀਆ ਗਠਜੋੜ ਨਾਲ ਇਕਜੁੱਟਤਾ ਦਿਖਾਈ ਹੈ ਅਤੇ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਨੀਤੀ ਆਯੋਗ ਦੀ ਬੈਠਕ ‘ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ |
ਵਿਰੋਧੀ ਧਿਰ ਨੇ ਇੰਡੀਆ ਗਠਜੋੜ ਦੇ ਸ਼ਾਸਿਤ ਸੂਬਿਆਂ ਨੂੰ ਬਜਟ ‘ਚ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ | ਜਿਸ ਤੋਂ ਬਾਅਦ ਕਾਂਗਰਸ ਅਤੇ ਡੀਐਮਕੇ ਨੇ ਬਾਈਕਾਟ ਦਾ ਐਲਾਨ ਕੀਤਾ ਸੀ। ‘ਆਪ’ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹ ਇੰਡੀਆ ਗਠਜੋੜ ਦੇ ਬਲਾਕ ਨਾਲ ਖੜ੍ਹੇ ਹਨ। ਜਦੋਂ ਇੰਡੀਆ ਗਠਜੋੜ ਬਲਾਕ ਨੇ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਤੋਂ ਦੂਰ ਰਹਿਣਗੇ |