14 ਅਕਤੂਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਲੋਂ ਅੱਜ ਕੇਂਦਰੀ ਖੁਰਾਕ, ਜਨਤਕ ਵੰਡ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਜਾਵੇਗੀ| ਤੁਹਾਨੂੰ ਦੱਸ ਦੇਈਏ ਕਿ ਇਹ ਬੈਠਕ ਕ੍ਰਿਸ਼ੀ ਭਵਨ ਵਿਖੇ 12 ਵਜੇ ਹੋਵੇਗੀ| ਦੱਸ ਦੇਈਏ ਕਿ ਉੱਥੇ CM ਮਾਨ ਦੇ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਜੋ ਸਮੱਸਿਆਵਾਂ ਆ ਰਿਹਾ ਹਨ, ਓਹਨਾ ਬਾਰੇ ਗਲਬਾਤ ਕਰਨਗੇ, ਤੇ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਕੋਲ ਰਾਈਸ ਮਿੱਲਰਾਂ ਅਤੇ ਆੜ੍ਹਤੀਆਂ ਦੇ ਮੁੱਦੇ ਵੀ ਉਠਾਉਣਗੇ। ਦੱਸ ਦੇਈਏ ਕਿ CM ਮਾਨ ਦੇ ਵੱਲੋਂ ਪਹਿਲਾਂ ਹੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖਿਆ ਗਿਆ ਹੈ|
ਜਨਵਰੀ 19, 2025 5:56 ਪੂਃ ਦੁਃ