ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਡਰੋਨ ਹਮਲੇ ਦੇ ਜ਼.ਖ.ਮੀ.ਆਂ ਨਾਲ ਕਰਨਗੇ ਮੁਲਾਕਾਤ

11 ਮਈ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant maan)  ਫਿਰੋਜ਼ਪੁਰ ਵਿੱਚ ਡਰੋਨ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਲਈ ਲੁਧਿਆਣਾ ਜਾਣਗੇ। ਦੱਸ ਦੇਈਏ ਕਿ ਮੁੱਖ ਮੰਤਰੀ ਮਾਨ ਫਿਰੋਜ਼ਪੁਰ ਵਿੱਚ ਡਰੋਨ ਹਮਲੇ ਦੇ ਜ਼ਖਮੀਆਂ ਨੂੰ ਮਿਲਣ ਲਈ ਸਰਕਾਰੀ (goverment medical college) ਮੈਡੀਕਲ ਕਾਲਜ (GMC), ਲੁਧਿਆਣਾ ਪਹੁੰਚਣਗੇ। ਪੰਜਾਬ ਸਰਕਾਰ ਫਰਿਸ਼ਤੇ ਸਕੀਮ ਤਹਿਤ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਚੁੱਕ ਰਹੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਜੰਗ ਜਾਂ ਅੱਤਵਾਦੀ ਹਮਲਿਆਂ ਵਿੱਚ ਜ਼ਖਮੀ ਹੋਏ ਹਰੇਕ ਨਾਗਰਿਕ ਦੀ ਦੇਖਭਾਲ ਕਰੇਗੀ। ਜ਼ਖਮੀਆਂ ਨੂੰ ਸਭ ਤੋਂ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਰਕਾਰ ਮਨੁੱਖਤਾ ਅਤੇ ਜ਼ਿੰਮੇਵਾਰੀ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਸ਼ਨੀਵਾਰ ਨੂੰ ਪਾਕਿਸਤਾਨੀ ਫੌਜ ਨੇ ਪਠਾਨਕੋਟ ਅਤੇ ਆਦਮਪੁਰ ਏਅਰਬੇਸ ‘ਤੇ ਹਮਲਾ ਕੀਤਾ, ਜਿਸ ਨਾਲ ਮਾਮੂਲੀ ਨੁਕਸਾਨ ਹੋਇਆ। ਹਾਈ-ਸਪੀਡ ਮਿਜ਼ਾਈਲਾਂ ਦਾਗੀਆਂ ਜਾ ਕੇ ਦੋਵਾਂ ਏਅਰਬੇਸਾਂ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ।3 ਦਿਨਾਂ ਦੇ ਅੰਦਰ-ਅੰਦਰ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਪਾਕਿਸਤਾਨ ਤੋਂ ਹਮਲੇ ਹੋਏ ਹਨ। ਫੌਜੀ ਠਿਕਾਣਿਆਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ, ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਹਰ ਚੀਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਫੌਜ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ।

Read More: ਭਾਰਤ ਨੇ ਸਲਾਲ ਡੈਮ ਦੇ ਖੋਲ੍ਹੇ ਦਰਵਾਜ਼ੇ, ਪਾਣੀ-ਪਾਣੀ ਹੋ ਜਾਵੇਗਾ ਪਾਕਿਸਤਾਨ

Scroll to Top