Toll Plaza

ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ’ਚ ਬੰਦ ਕਰਵਾਉਣਗੇ ਟੋਲ ਪਲਾਜ਼ਾ

ਚੰਡੀਗੜ੍ਹ,12 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਸਟੇਟ ਹਾਈਵੇ ‘ਤੇ ਲੱਗਿਆ ਇਕ ਹੋਰ ਟੋਲ ਪਲਾਜ਼ਾ (Toll Plaza) ਅੱਜ ਬੰਦ ਕਰਵਾਉਣਗੇ | ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਸਿੰਘ ਪੰਨੂ ਨੇ ਟਵੀਟ ਕਰਦਿਆਂ ਇਸਦੀ ਜਾਣਕਾਰੀ ਦਿੱਤੀ | ਬਲਤੇਜ ਸਿੰਘ ਪੰਨੂ ਦੇ ਮੁਤਾਬਕ ਪਟਿਆਲਾ ਸਮਾਣਾ ਸੜਕ ‘ਤੇ ਲੱਗਿਆ ਇਹ ਟੋਲ ਪਲਾਜ਼ਾ ਵਰ੍ਹਿਆਂ ਤੋਂ ਚੱਲ ਰਿਹਾ ਹੈ ਅਤੇ ਪਿਛਲੀਆਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਇਸ ਟੋਲ ਪਲਾਜ਼ਾ ਨੂੰ ਵੀ ਬਾਰ-ਬਾਰ ਐਕਸਟੈਨਸ਼ਨ ਮਿਲਦੀ ਰਹੀ ਹੈ |

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 01 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੱਕੀਆ ਟੋਲ ਪਲਾਜ਼ਾ ਕੀਰਤਪੁਰ ਸਾਹਿਬ ਬੰਦ ਕਰਵਾਇਆ ਗਿਆ ਸੀ । ਸੂਬੇ ਵਿੱਚ 8 ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਹਨ ਅਤੇ ਅੱਜ ਬੰਦ ਹੋਣ ਵਾਲਾ ਟੋਲ ਪਲਾਜ਼ਾ 9ਵਾਂ ਟੋਲ ਪਲਾਜ਼ਾ ਹੋਵੇਗਾ।

Scroll to Top