June 24, 2024 5:47 pm
Punjab Police

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ‘ਚ ਨਵੀਂ ਭਰਤੀ ਦਾ ਐਲਾਨ

ਚੰਡੀਗੜ੍ਹ, 22 ਸਤੰਬਰ, 2023: ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿੱਚ ਕਰਵਾਈ ਗਈ ਪੁਲਿਸ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰੰਗਲੇ ਪੰਜਾਬ ਦੇ ਰੰਗ ਨਜ਼ਰ ਆਉਣ ਲੱਗ ਪਏ ਹਨ।

ਮੁੱਖ ਮੰਤਰੀ ਨੇ ਪੰਜਾਬ ਪੁਲਿਸ (Punjab Police) ਵਿੱਚ ਨਵੇਂ ਸ਼ਾਮਲ ਹੋਏ ਕਾਂਸਟੇਬਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਸਿਰਫ਼ ਸਿਆਸੀ ਰੈਲੀਆਂ ਕੀਤੀਆਂ ਜਾਂਦੀਆਂ ਸਨ ਪਰ ਹੁਣ ਲੋਕਾਂ ਨਾਲ ਸਬੰਧਤ ਸਮਾਗਮ ਕੀਤੇ ਜਾਂਦੇ ਹਨ। ਪਹਿਲੀ ਵਾਰ 2999 ਕਾਂਸਟੇਬਲਾਂ ਦੀ ਪਰੇਡ ਹੋਈ, ਜਿਸ ਵਿੱਚ 1098 ਕੁੜੀਆਂ ਅਤੇ 1901 ਮੁੰਡੇਸ਼ਾਮਲ ਸਨ। ਜਵਾਨਾਂ ਨੇ ਮਿਲਟਰੀ ਪੱਧਰ ਦੀ ਪਾਸਿੰਗ ਆਊਟ ਪਰੇਡ ਕਰਵਾਈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ (Punjab Police) ਵਿੱਚ ਭਰਤੀ ਦਾ ਦੌਰ ਲਗਾਤਾਰ ਚੱਲ ਰਿਹਾ ਹੈ। ਇਹ ਤਾਂ ਸ਼ੁਰੂਆਤ ਹੈ, ਅਸੀਂ ਹਰ ਸਾਲ ਪੰਜਾਬ ਪੁਲਿਸ ਨੂੰ ਅਪਡੇਟ ਕਰਾਂਗੇ। ਹਰ ਸਾਲ ਪੁਲਿਸ ਦੀ ਭਰਤੀ ਹੋਵੇਗੀ ਭਰਤੀ, 4 ਸਾਲ ਲਈ ਨੋਟੀਫਿਕੇਸ਼ਨ ਸਿੱਧਾ ਦੇ ਦਿੱਤਾ ਹੈ। ਜਨਵਰੀ ਵਿੱਚ ਨੋਟੀਫਿਕੇਸ਼ਨ, ਮਈ-ਜੂਨ ਵਿੱਚ ਪੇਪਰ, ਜੁਲਾਈ-ਅਗਸਤ ਵਿੱਚ ਨਤੀਜਾ, ਅਕਤੂਬਰ ਵਿੱਚ ਸਰੀਰਕ ਟੈਸਟ ਅਤੇ ਨਵੰਬਰ ਵਿੱਚ ਨਿਯੁਕਤੀ ਪੱਤਰ ਦਿੱਤਾ ਜਾਣਗੇ । ਇਸ ਨਾਲ ਪੰਜਾਬ ਫਿਰ ਤੋਂ ਨੰਬਰ 1 ਸੂਬਾ ਬਣ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ 1800 ਕਾਂਸਟੇਬਲਾਂ ਅਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ। 54 ਕਾਂਸਟੇਬਲ ਅਤੇ 12 ਸਬ-ਇੰਸਪੈਕਟਰ ਸਪੋਰਟਸ ਕੋਟੇ ਵਿੱਚ ਰੱਖੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਪੁਲਿਸ ਬਣਾਈ ਜਾ ਰਹੀ ਹੈ। ਸਪੈਸ਼ਲ ਰੋਡ ਸੇਫਟੀ ਫੋਰਸ ਜੋ ਸੜਕ ਸੁਰੱਖਿਆ ਅਤੇ ਕੀਮਤੀ ਜਾਨਾਂ ਬਚਾਉਣ ਲਈ ਕੰਮ ਕਰੇਗੀ। ਅੱਜ ਦੇ ਬੈਚ ਤੋਂ ਐਸਐਸਐਫ ਵਿੱਚ ਸਿਪਾਹੀ ਭਰਤੀ ਕੀਤੇ ਜਾਣਗੇ, ਜਿਨ੍ਹਾਂ ਨੂੰ ਵਿਸ਼ੇਸ਼ ਵਾਹਨ ਵੀ ਦਿੱਤੇ ਗਏ ਹਨ। ਇਹ ਵਾਹਨ 30 ਕਿਲੋਮੀਟਰ ਦੇ ਖੇਤਰ ਵਿੱਚ ਤਾਇਨਾਤ ਕੀਤਾ ਜਾਵੇਗਾ, ਜਿਸ ਦੇ ਚਲਾਨ ਕੱਟਣ ਦੀ ਜ਼ਿੰਮੇਵਾਰੀ ਵੀ ਹੈ ਅਤੇ ਇਸ ਵਿੰਗ ਵੱਲੋਂ ਚਲਾਨ ਜਾਰੀ ਕਰਨ ਤੋਂ ਬਾਅਦ ਡਰਾਈਵਰ ਕੋਈ ਗਲਤੀ ਨਹੀਂ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹਰ ਰੋਜ਼ 14 ਮੌਤਾਂ ਹੁੰਦੀਆਂ ਹਨ ਅਤੇ ਇੱਕ ਸਾਲ ਵਿੱਚ ਇਹ ਗਿਣਤੀ ਵੱਧ ਕੇ 5 ਹਜ਼ਾਰ 110 ਹੋ ਜਾਂਦੀ ਹੈ।