Giddarbaha

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਗਿੱਦੜਬਾਹਾ ਵਿਖੇ ਨਵੇਂ ਕੋਰਟ ਕੰਪਲੈਕਸ ਦਾ ਆਨਲਾਈਨ ਕੀਤਾ ਉਦਘਾਟਨ

ਚੰਡੀਗੜ੍ਹ/ਗਿੱਦੜਬਾਹਾ, 19 ਅਗਸਤ 2023: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਚੀਫ ਜਸਟਿਸ ਰਵੀ ਸ਼ੰਕਰ ਝਾਅ ਵੱਲੋਂ ਗਿੱਦੜਬਾਹਾ (Giddarbaha) ਵਿਖੇ ਨਵੇਂ ਬਣੇ ਕੋਰਟ ਕੰਪਲੈਕਸ ਅਤੇ ਰਿਹਾਇਸੀ ਬਲਾਕ ਦਾ ਆਨਲਾਈਨ ਵਿਧੀ ਰਾਹੀਂ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਾਈਕੋਰਟ ਦੇ ਬਿਲਡਿੰਗ ਕਮੇਟੀ ਦੇ ਚੇਅਰਮੈਨ ਮਾਨਯੋਗ ਜ਼ਸਟਿਸ ਗੁਰਮੀਤ ਸਿੰਘ ਸੰਧਾਵਾਲੀਆਂ ਅਤੇ ਹੋਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਵੀ ਹਾਜ਼ਰ ਸਨ, ਜਦ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜ਼ਸਟਿਸ ਤ੍ਰਿਭੁਵਨ ਦਹੀਆ ਜੋ ਕਿ ਸ੍ਰੀ ਮੁਕਤਸਰ ਸਾਹਿਬ ਸੈਸ਼ਨ ਡਵੀਜਨ ਦੇ ਐਡਮਿਨਸਟ੍ਰੇਟਿਵ ਜੱਜ ਵੀ ਹਨ ਵਿਸੇਸ਼ ਤੌਰ ਤੇ ਇਸ ਸੁਭ ਮੌਕੇ ਤੇ ਗਿੱਦੜਬਾਹਾ ਪਹੁੰਚੇ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਤ੍ਰਿਭੁਵਨ ਦਹੀਆ ਨੇ ਇਸ ਨਵੇਂ ਕੰਪਲੈਕਸ਼ ਦੇ ਉਦਘਾਟਨ ਲਈ ਰੱਖੇ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਸਭ ਨੂੰ ਨਵੇਂ ਕੋਰਟ ਕੰਪਲੈਕਸ ਬਣਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਵਾਂ ਕੋਰਟ ਕੰਪਲੈਕਸ (Giddarbaha) ਨਾ ਕੇਵਲ ਵਰਤਮਾਨ ਸਗੋਂ ਭਵਿੱਖ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਉਸਾਰਿਆ ਗਿਆ ਹੈ। ਉਨ੍ਹਾਂ ਇਸ ਕੰਪਲੈਕਸ ਨੂੰ ਹਰਾ ਭਰਾ ਅਤੇ ਸਾਫ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਸਭਨਾਂ ਲਈ ਨਿਆਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਪੂਰਾ ਕਰਨ ਵਿਚ ਸਾਡੀਆਂ ਸਮਰੱਥਾਵਾਂ ਵਿਚ ਹੋਰ ਵਾਧਾ ਹੋਵੇਗਾ। ਉਨ੍ਹਾਂ ਨੇ ਇੱਥੇ ਪੌਦਾ ਵੀ ਲਗਾਇਆ ਅਤੇ ਨਵੀਂ ਬਣੀ ਇਮਾਰਤ ਦਾ ਮੁਆਇਨਾ ਵੀ ਕੀਤਾ।

ਇਸ ਤੋਂ ਪਹਿਲਾਂ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਰਾਜ ਕੁਮਾਰ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਇਸ ਕੰਪਲੈਕਸ ਦੇ ਬਣਨ ਨਾਲ ਅਦਾਲਤਾਂ ਦੀ ਕਾਰਜ ਪ੍ਰਣਾਲੀ ਵਿਚ ਹੋਰ ਤੇਜੀ ਆਵੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਮਾਨ ਨੇ ਇਸ ਮੌਕੇ ਮਾਨਯੋਗ ਜਸਟਿਸ ਸਾਹਿਬਾਨ ਦਾ ਧੰਨਵਾਦ ਕੀਤਾ।

ਇਸ ਮੌਕੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ, ਐਸ ਐਸ ਪੀ ਹਰਮਨਬੀਰ ਸਿੰਘ ਗਿੱਲ, ਮੁਕਤਸਰ ਸਾਹਿਬ ਦੇ ਸਮੂਹ ਜੁਡੀਸੀਅਲ ਅਫ਼ਸਰ ਸਾਹਿਬਾਨ, ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ, ਨਿਗਰਾਨ ਇੰਜਨੀਅਰ ਲੋਕ ਨਿਰਮਾਨ ਵਿਪਨ ਬਾਂਸਲ ਵੀ ਹਾਜਰ ਸਨ।

Scroll to Top