July 2, 2024 6:57 pm
voter

ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਵੱਲੋਂ ਹਰਿਆਣਾ ਦੇ ਸਾਰੇ ਵੋਟਰਾਂ ਨੂੰ ਅਪੀਲ, ਕਿਸੇ ਵੀ ਸੋਧ ਲਈ ਆਨਲਾਈਨ ਜਾਂ ਆਫਲਾਈਨ ਕਰਨ ਅਪਲਾਈ

ਚੰਡੀਗੜ੍ਹ, 27 ਜਨਵਰੀ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਰਗਵਾਲ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਰਾਜ ਦੀਆਂ ਸਾਰੀਆਂ 90 ਵਿਧਾਨ ਸਭਾ ਚੋਣ ਹਲਕਿਆਂ ਦੀ ਵੋਟਰ (voters) ਸੂਚੀਆਂ ਦੀ ਸ਼ੁਰੂਆਤੀ ਛਪਾਈ 27 ਅਕਤੂਬਰ, 2023 ਨੂੰ ਕੀਤੀ ਗਈ ਸੀ| ਉਸ ਸਮੇਂ ਕੁਲ ਵੋਟਰਾਂ ਦੀ ਗਿਣਤੀ 1,96,25,391 ਸੀ, ਜਿਸ ਵਿਚ ਪੁਰਖ ਵੋਟਰਾਂ ਦੀ ਗਿਣਤੀ 1,04,50,568 ਅਤੇ ਮਹਿਲਾਵਾਂ ਦੀ ਗਿਣਤੀ 91,74,823 ਸੀ| ਇੰਨ੍ਹਾਂ ਵਿਚੋਂ 18 ਤੋਂ 19 ਸਾਲ ਦੇ ਵੋਟਰਾਂ ਦੀ ਗਿਣਤੀ 2,05,046 ਸੀ| ਇਸ ਤਰ੍ਹਾਂ ਕੁਲ 1000 ਪੁਰਖ ਵੋਟਰਾਂ ਦੇ ਪਿੱਛੇ 878 ਮਹਿਲਾ ਵੋਟਰ ਸਨ|

ਅਨੁਰਾਗ ਅਗਰਵਾਲ ਨੇ ਦੱਸਿਆ ਕਿ ਜਨਤਾ ਨਾਲ ਵਿਸ਼ੇਸ਼ ਸੰਖੇਪ ਮੁੜ ਨਿਰੀਖਣ 2024 ਦੇ ਸਮੇਂ ਦੌਰਾਨ ਪ੍ਰਾਪਤ ਦਾਵਿਆਂ, ਇਤਰਾਜਾਂ ਅਤੇ ਸੋਧ ਦੇ ਸਬੰਧ ਵਿਚ ਪ੍ਰਾਪਤ ਫਰਮਾਂ ਅਨੁਸਾਰ ਸਬੰਧਤ ਚੋਣ ਰਜਿਸਟਰਡ ਅਧਿਕਾਰੀ ਵੱਲੋਂ ਲੋਂੜੀਦੀ ਕਾਰਵਾਈ ਕੀਤੀ ਗਈ| ਵਿਸ਼ੇਸ਼ ਸੰਖੇਪ ਮੁੜ ਨਿਰੀਖਣ 2024 ਦੌਰਾਨ ਕੁਲ 5,25,615 ਵੋਟਰਾਂ ਨੂੰ ਜੋੜਿਆ ਗਿਆ ਤੇ ਕੁਲ 4,25,749 ਮਰੇ ਅਤੇ ਸਥਾਈ ਤੌਰ ‘ਤੇ ਟਰਾਂਸਫਰ ਵੋਟਰਾਂ (voters) ਦੇ ਨਾਂਅ ਵੋਟਰ ਸੂਚੀ ਤੋਂ ਹਟਾਇਆ ਗਿਆ ਹੈ| ਇਸ ਤੋਂ ਬਾਅਦ ਆਖਰੀ ਤੌਰ ਨਾਲ ਤਿਆਰ ਕੀਤੀ ਗਈ ਫੋਟੋ ਵਾਲੀ ਵੋਟਰ ਸੂਚੀਆਂ ਦਾ ਆਖਰੀ ਛਪਾਈ ਸਾਰੇ ਵੋਟਰ ਕੇਂਦਰਾਂ ‘ਤੇ 22 ਜਨਵਰੀ 2024 ਨੂੰ ਕਰ ਦਿੱਤਾ ਹੈ|

ਉਨ੍ਹਾਂ ਦੱਸਿਆ ਕਿ ਆਖਰੀ ਛਪਾਈ ਤੋਂ ਬਾਅਦ ਸੂਬੇ ਵਿਚ ਕੁਲ ਵੋਟਰਾਂ ਦੀ ਗਿਣਤੀ 1,97,25,257 ਹੈ, ਜਿੰਨ੍ਹਾਂ ਵਿਚ ਪੁਰਖ ਵੋਟਰਾਂ ਦੀ ਗਿਣਤੀ 1,04,74,461 ਤੇ ਮਹਿਲਾ ਵੋਟਰਾਂ ਦੀ ਗਿਣਤੀ 92,50,796 ਹੈ| ਇੰਨ੍ਹਾਂ ਵਿਚੋਂ 18 ਤੋਂ 19 ਸਾਲ ਦੇ ਵੋਟਰਾਂ ਦੀ ਗਿਣਤੀ 3,43,753 ਇੰਨ੍ਹੀ ਹੈ, ਜੋਕਿ ਹੁਣ ਤਕ ਵਿਸ਼ੇਸ਼ ਸੰਖੇਪ ਮੁੜ ਨਿਰੀਖਣ ਵਿਚ ਸੱਭ ਤੋਂ ਵੱਧ ਹੈ| 20 ਤੋਂ 29 ਸਾਲ ਦੇ ਵੋਟਰਾਂ ਦੀ ਗਿਣਤੀ 38,75,544 ਹੈ| ਇਸ ਤਰ੍ਹਾਂ, ਹੁਣ ਤਕ 1000 ਪੁਰਖ ਵੋਟਰਾਂ ਪਿੱਛੇ 883 ਮਹਿਲਾ ਵੋਟਰ ਹਨ|

ਅਨੁਰਾਗ ਅਗਰਵਾਲ ਨੇ ਸੂਬੇ ਦੇ ਸਾਰੇ ਰਜਿਸਟਰਡ ਵੋਟਰਾਂ ਤੋਂ ਅਪੀਲ ਕੀਤੀ ਹੈ ਕਿ 22 ਜਨਵਰੀ, 2024 ਨੂੰ ਛਾਪੀ ਕੀਤੀ ਗਈ ਫੋਟੋਯੁਕਤ ਵੋਟਰ ਸੂਚੀਆਂ ਵੇਖਦੇ ਹੋਏ ਸੂਚੀ ਵਿਚ ਦਰਜ ਆਪਣਾ ਨਾਂਅ, ਫੋਟੋ ਤੇ ਹੋਰ ਵੰਡ ਦੀ ਜਾਂਚ ਕਰ ਲੈਣ, ਜੇਕਰ ਕੋਈ ਗਲਤੀ ਪਾਈ ਜਾਂਦੀ ਹੈ ਜਾਂ ਆਪਣਾ ਨਾਂਅ ਕਿਸੇ ਕਾਰਨ ਜੁੜ ਨਹੀਂ ਪਾਇਆ ਹੈ ਜਾਂ ਉਹ ਉਸ ਸਮੇਂ 18 ਸਾਲ ਦਾ ਨਹੀਂ ਹੋਇਆ ਸੀ ਤਾਂ ਉਹ ਹੁਣ ਭਾਰਤ ਚੋਣ ਕਮਿਸ਼ਨ ਵੱਲੋਂ ਚਲਾਏ ਗਏ ਲਗਾਤਾਰ ਅਪਡੇਟ ਦੌਰਾਨ ਆਪਣਾ ਨਾਂਅ ਫਾਰਮ ਨੰਬਰ 6 ਆਨਲਾਇਨ/ਆਫ ਲਾਇਨ ਭਰ ਕੇ ਵੋਟਰ ਸੂਚੀ ਵਿਚ ਦਰਜ ਕਰਵਾ ਸਕਦੇ ਹਨ| ਆਨਲਾਇਨ ਲਈ ਵੋਟਰ ਪੋਟਰਲ ਐਪ/ਐਨਵੀਐਸਪੀ/ਵੋਟਰ ਹੈਲਪਲਾਇਨ ਐਪ ਤੇ ਆਫ ਲਾਇਨ ਲਈ ਫਾਰਮ ਨੰਬਰ 6 ਆਪਣੇ ਖੇਤਰ ਦੇ ਬੀਐਲਓ/ਜਿਲਾ ਚੋਣ ਦਫਤਰ/ਵੋਟਰ ਰਜਿਸਟਰਡ ਅਧਿਕਾਰੀ ਦੇ ਦਫਤਰ ਵਿਚ ਜਮ੍ਹਾਂ ਕਰਵਾ ਸਕਦਾ ਹੈ |