Chhattisgarh News

Chhattisgarh News: ਸੁਕਮਾ ਜ਼ਿਲ੍ਹੇ ‘ਚ ‘ਆਪ੍ਰੇਸ਼ਨ ਮੌਨਸੂਨ’, ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਜਾਰੀ

ਛੱਤੀਸਗੜ੍ਹ , 29 ਜੁਲਾਈ 2025: Chhattisgarh News: ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਮੰਗਲਵਾਰ ਸਵੇਰ ਤੋਂ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਨਕਸਲੀ ਆਪਣਾ ਸ਼ਹੀਦੀ ਹਫ਼ਤਾ ਮਨਾ ਰਹੇ ਹਨ। ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ।

ਸ਼ਹੀਦੀ ਹਫ਼ਤੇ ਦੌਰਾਨ ਨਕਸਲੀਆਂ ਵੱਲੋਂ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਸੰਭਾਵਨਾ ਨੂੰ ਦੇਖਦੇ ਹੋਏ, ਸੁਰੱਖਿਆ ਬਲਾਂ ਨੇ ਇਲਾਕੇ ‘ਚ ਸਰਚ ਆਪ੍ਰੇਸ਼ਨ ਤੇਜ਼ ਕਰ ਦਿੱਤਾ ਸੀ। ਇਸ ਕ੍ਰਮ ‘ਚ ਚਲਾਏ ਜਾ ਰਹੇ “ਆਪ੍ਰੇਸ਼ਨ ਮੌਨਸੂਨ” ਦੇ ਤਹਿਤ, ਮੰਗਲਵਾਰ ਸਵੇਰੇ ਡੀਆਰਜੀ ਅਤੇ ਸੀਆਰਪੀਐਫ ਦੇ ਜਵਾਨ ਤਲਾਸ਼ੀ ਲਈ ਨਿਕਲੇ ਸਨ, ਜਦੋਂ ਜੰਗਲਾਂ ਦੇ ਅੰਦਰ ਘਾਤ ਲਗਾ ਕੇ ਬੈਠੇ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਤੁਰੰਤ ਚਾਰਜ ਸੰਭਾਲਿਆ ਅਤੇ ਜਵਾਬੀ ਕਾਰਵਾਈ ਕੀਤੀ, ਜਿਸ ਕਾਰਨ ਨਕਸਲੀਆਂ ਨੂੰ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ।

ਦੱਸਿਆ ਜਾ ਰਿਹਾ ਹੈ ਕਿ ਮੁਕਾਬਲਾ ਅਜੇ ਵੀ ਜਾਰੀ ਹੈ ਅਤੇ ਪੂਰੇ ਇਲਾਕੇ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ | ਉੱਚ ਅਧਿਕਾਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਹਨ ਅਤੇ ਇਲਾਕੇ ‘ਚ ਵਾਧੂ ਬਲ ਵੀ ਤਾਇਨਾਤ ਕੀਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਮੁਕਾਬਲਾ ਖਤਮ ਹੋਣ ਤੋਂ ਬਾਅਦ, ਮੌਕੇ ਤੋਂ ਹਥਿਆਰ ਜਾਂ ਲਾਸ਼ਾਂ ਬਰਾਮਦ ਹੋ ਸਕਦੀਆਂ ਹਨ, ਜਿਸਦੀ ਪੁਸ਼ਟੀ ਬਾਅਦ ‘ਚ ਕੀਤੀ ਜਾਵੇਗੀ। ਸੁਰੱਖਿਆ ਏਜੰਸੀਆਂ ਜੰਗਲਾਂ ‘ਚ ਲਗਾਤਾਰ ਤਲਾਸ਼ੀ ਤੇਜ਼ ਕਰ ਰਹੀਆਂ ਹਨ ਤਾਂ ਜੋ ਨਕਸਲੀ ਕੋਈ ਸਾਜ਼ਿਸ਼ ਨਾ ਅੰਜਾਮ ਦੇ ਸਕਣ।

Read More: Naxal Encounter: ਸੁਰੱਖਿਆ ਬਲਾਂ ਅਤੇ ਨਕਸਲੀਆਂ ਮੁਕਾਬਲਾ ਜਾਰੀ, 16 ਨਕਸਲੀ ਮਾਰੇ ਗਏ

Scroll to Top