Chhattisgarh

Chhattisgarh News: ਛੱਤੀਸਗੜ੍ਹ ਦੇ ਬੀਜਾਪੁਰ ‘ਚ ਵੱਡਾ ਨਕਸਲੀ ਹ.ਮ.ਲਾ, 9 ਜਵਾਨ ਸ਼ਹੀਦ

ਚੰਡੀਗੜ੍ਹ, 6 ਜਨਵਰੀ 2025: ਛੱਤੀਸਗੜ੍ਹ (Chhattisgarh) ਦੇ ਬੀਜਾਪੁਰ ‘ਚ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਲਿਜਾ ਰਹੇ ਵਾਹਨ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ‘ਚ ਡਰਾਈਵਰ ਸਮੇਤ 9 ਜਵਾਨ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਸਾਰੇ ਜਵਾਨ ਇੱਕ ਅਪਰੇਸ਼ਨ ਤੋਂ ਵਾਪਸ ਆ ਰਹੇ ਸਨ ਜਦੋਂ ਦੁਪਹਿਰ 2.15 ਵਜੇ ਬਸਤਰ ਖੇਤਰ ਦੇ ਕੁਟਰੂ ‘ਚ ਸਕਾਰਪੀਓ ਐਸਯੂਵੀ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਸਾਰੇ ਸੁਰੱਖਿਆ ਮੁਲਾਜ਼ਮ ਜ਼ਿਲ੍ਹਾ ਰਿਜ਼ਰਵ ਗਾਰਡ ਨਾਲ ਸਬੰਧਤ ਸਨ। ਜ਼ਿਲ੍ਹਾ ਰਿਜ਼ਰਵ ਗਾਰਡ ਰਾਜ ‘ਚ ਮਾਓਵਾਦ ਨਾਲ ਨਜਿੱਠਣ ਲਈ ਬਣਾਈ ਗਈ ਇੱਕ ਵਿਸ਼ੇਸ਼ ਪੁਲਿਸ ਯੂਨਿਟ ਹੈ। ਆਈਈਡੀ ਧਮਾਕੇ ਤੋਂ ਬਾਅਦ ਜੋ ਤਸਵੀਰ ਸਾਹਮਣੇ ਆਈ ਹੈ, ਉਸ ‘ਚ ਘਟਨਾ ਸਥਾਨ ‘ਤੇ ਇਕ ਵੱਡਾ ਟੋਆ ਦਿਖਾਈ ਦੇ ਰਿਹਾ ਹੈ।

ਇਸ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਕਿੰਨਾ ਭਿਆਨਕ ਸੀ। ਨਕਸਲੀਆਂ ਦਾ ਇਹ ਹਮਲਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਸੁਰੱਖਿਆ ਬਲ ਛੱਤੀਸਗੜ੍ਹ ਦੇ ਮਾਓਵਾਦੀ ਪ੍ਰਭਾਵਿਤ ਇਲਾਕਿਆਂ ‘ਚ ਡੂੰਘੀ ਪਕੜ ਬਣਾ ਰਹੇ ਹਨ ਅਤੇ ਬਾਗੀਆਂ ਨੂੰ ਘੇਰ ਰਹੇ ਹਨ।

ਇਸ ਹਮਲੇ ‘ਚ ਜ਼ਖਮੀ ਹੋਏ ਜਵਾਨਾਂ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਬਹੁਤ ਸਾਰੇ ਡੀਆਰਜੀ ਕਰਮਚਾਰੀ ਪਿਕਅੱਪ ‘ਚ ਸਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 50 ਕਿਲੋ ਆਈਈਡੀ ਵਿਸਫੋਟਕ ਸੀ, ਜਿਸ ਕਾਰਨ ਗੱਡੀ ਦੇ ਟੁਕੜੇ ਹੋ ਗਏ। ਜ਼ਖਮੀ ਫੌਜੀਆਂ ਅਤੇ ਸ਼ਹੀਦ ਫੌਜੀਆਂ ਦੀ ਗਿਣਤੀ ਵੀ ਵਧ ਸਕਦੀ ਹੈ। ਛੇ ਤੋਂ ਵੱਧ ਵਾਹਨਾਂ ‘ਚ ਵਾਧੂ ਫੋਰਸ ਨੂੰ ਮੌਕੇ ’ਤੇ ਭੇਜਿਆ ਗਿਆ। ਦਾਂਤੇਵਾੜਾ ਤੋਂ ਵਾਧੂ ਬਲਾਂ ਨੂੰ ਰਵਾਨਾ ਕੀਤਾ ਗਿਆ |

Read More: HMPV Virus: ਕੀ ਹੈ HMPV ਵਾਇਰਸ, ਜਾਣੋ ਇਸਦੇ ਫੈਲਣ ਦੇ ਲੱਛਣ ਤੇ ਸਾਵਧਾਨੀਆਂ

Scroll to Top