ਚੰਡੀਗੜ੍ਹ, 22 ਫਰਵਰੀ 2025: Chhatbir Zoo News: ਪੰਜਾਬ ‘ਚ ਜੰਗਲੀ ਜੀਵਾਂ ਬਾਰੇ ਜਾਣਨ ਲਈ ਵਿਦਿਆਰਥੀਆਂ ਦੀ ਡੂੰਘੀ ਦਿਲਚਸਪੀ ਅਤੇ ਵਧਦੀ ਦਿਲਚਸਪੀ ਦੇ ਮੱਦੇਨਜ਼ਰ ਸਟੂਡੈਂਟ ਜ਼ੂ ਕਲੱਬ ਅਧੀਨ ਛੱਤਬੀੜ ਚਿੜੀਆਘਰ ‘ਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਦੇਖਿਆ ਗਿਆ ਹੈ।
ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰੰਤਰ ਯਤਨਾਂ ਅਤੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਾਲੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਵੱਲੋਂ ਚੁੱਕੇ ਵਿਸ਼ੇਸ਼ ਕਦਮਾਂ ਸਦਕਾ, ਕੁੱਲ 939 ਸਰਕਾਰੀ ਸਕੂਲਾਂ ਦੇ ਨਾਲ-ਨਾਲ 403 ਪ੍ਰਾਈਵੇਟ ਸਕੂਲਾਂ ਨੇ ਮਹਿੰਦਰ ਚੌਧਰੀ ਜ਼ੂਓਲੋਜੀਕਲ ਪਾਰਕ, ਜਿਸਨੂੰ ਛੱਤਬੀੜ ਚਿੜੀਆਘਰ (Chhatbir Zoo) ਵੀ ਕਿਹਾ ਜਾਂਦਾ ਹੈ, ਉਸਦਾ ਦੌਰਾ ਕੀਤਾ ਹੈ।
ਜਿਕਰਯੋਗ ਹੈ ਕਿ ਇਹ ਦੌਰੇ 22 ਅਪ੍ਰੈਲ, 2024 ਤੋਂ 18 ਜਨਵਰੀ 2025 ਦੇ ਵਿਚਕਾਰ ਕੀਤੇ ਸਨ, ਜਿਸ ‘ਚ ਸਰਕਾਰੀ ਸਕੂਲਾਂ ਦੇ 50,294 ਵਿਦਿਆਰਥੀ ਅਤੇ ਨਿੱਜੀ ਸਕੂਲਾਂ ਦੇ 39,876 ਵਿਦਿਆਰਥੀ ਸ਼ਾਮਲ ਸਨ।
ਵਿਦਿਆਰਥੀਆਂ ਦੀ ਇਹ ਵੱਡੀ ਗਿਣਤੀ ਪੰਜਾਬ ਦੀ ਨੌਜਵਾਨ ਪੀੜ੍ਹੀ ‘ਚ ਨਾ ਸਿਰਫ਼ ਰਾਜ ਦੇ ਜੰਗਲੀ ਜੀਵਾਂ ਬਾਰੇ, ਸਗੋਂ ਵੱਖ-ਵੱਖ ਕਿਸਮਾਂ ਦੇ ਬਨਸਪਤੀ ਅਤੇ ਜੀਵ-ਜੰਤੂਆਂ ਬਾਰੇ ਵੀ ਵੱਧ ਰਹੀ ਉਤਸੁਕਤਾ ਨੂੰ ਦਰਸਾਉਂਦੀ ਹੈ। ਇਸਦੇ ਨਾਲ ਹੀ ਇਹ ਪੰਜਾਬ ਸਰਕਾਰ ਵੱਲੋਂ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਵਧਾਉਣ ਲਈ ਚੁੱਕੇ ਵਿਸ਼ੇਸ਼ ਕਦਮਾਂ ਨੂੰ ਦਰਸਾਉਂਦਾ ਹੈ, ਕਿਉਂਕਿ ਜੰਗਲੀ ਜੀਵਾਂ ਵੀ ਕੁਦਰਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ।
Read More: Chandigarh News: ਦੋ ਨੰਨ੍ਹੇ ਟਾਈਗਰ ‘ਅਭੈ’ ਤੇ ‘ਆਰਿਅਨ’ ਛੱਤਬੀੜ ਚਿੜੀਆਘਰ ਦਾ ਹਿੱਸਾ ਬਣੇ