Chess

Chess: ਸ਼ਤਰੰਜ ‘ਚ ਭਾਰਤੀ ਪੁਰਸ਼ ਟੀਮ ਨੇ ਅਜ਼ਰਬੈਜਾਨ ਤੇ ਬੀਬੀਆਂ ਨੇ ਕਜ਼ਾਕਿਸਤਾਨ ਨੂੰ ਹਰਾਇਆ

ਚੰਡੀਗੜ੍ਹ, 16 ਸਤੰਬਰ 2024: ਸ਼ਤਰੰਜ (Chess) ‘ਚ ਭਾਰਤੀ ਖਿਡਾਰੀਆਂ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਭਾਰਤੀ ਪੁਰਸ਼ ਟੀਮ ਨੇ 45ਵੇਂ ਸ਼ਤਰੰਜ ਓਲੰਪੀਆਡ ਦੇ ਪੰਜਵੇਂ ਗੇੜ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਮੌਜੂਦਾ ਚੈਂਪੀਅਨ ਡੀ ਗੁਕੇਸ਼ ਅਤੇ ਅਰਜੁਨ ਇਰੀਗੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਅਜ਼ਰਬਾਈਜਾਨ ਨੂੰ 3-1 ਨਾਲ ਹਰਾ ਦਿੱਤਾ ਹੈ । ਗੁਕੇਸ਼ ਨੇ ਅਯਦੀਨ ਸੁਲੇਮਾਨੀ ਨੂੰ ਹਰਾਇਆ ਅਤੇ ਅਰਜੁਨ ਨੇ ਰਊਫ ਮਾਮੇਦੋਵ ਨੂੰ ਹਰਾਇਆ ਹੈ ।

ਦੂਜੇ ਪਾਸੇ ਬੀਬੀਆਂ ‘ਚ ਵੰਤਿਕਾ ਅਗਰਵਾਲ ਨੇ ਅਲੂਆ ਨੂਰਮਾਨ ਨੂੰ ਹਰਾਇਆ ਹੈ, ਜਦੋਂ ਕਿ ਦਿਵਿਆ ਦੇਸ਼ਮੁਖ ਨੇ ਜ਼ੇਨੀਆ ਬਾਲਾਬਾਏਵਾ ਨਾਲ ਡਰਾਅ ਖੇਡਿਆ। ਇਸਦੇ ਨਾਲ ਹੀ ਆਰ ਵੈਸ਼ਾਲੀ ਨੇ ਐਮ ਕਮਲੀਦੇਨੋਵਾ ਨੂੰ ਹਰਾਇਆ ਹੈ । ਭਾਰਤੀ ਬੀਬੀਆਂ ਦੀ ਟੀਮ 10 ਅੰਕਾਂ ਨਾਲ ਅਰਮੇਨੀਆ ਅਤੇ ਮੰਗੋਲੀਆ ਦੇ ਨਾਲ ਸਿਖਰ ‘ਤੇ ਹੈ।

Scroll to Top