ਚੰਡੀਗੜ੍ਹ, 31 ਮਾਰਚ 2025: Rajasthan royals vs Chennai super kings match: ਚੇਨਈ ਸੁਪਰ ਕਿੰਗਜ਼ (CSK) ਨੇ IPL 2025 ‘ਚ ਪਿੱਛਾ ਕਰਦੇ ਹੋਏ ਆਪਣਾ ਲਗਾਤਾਰ ਦੂਜਾ ਮੈਚ ਹਾਰਿਆ ਹੈ। ਜਿਕਰਯੋਗ ਹੈ ਕਿ ਐਤਵਾਰ (30 ਮਾਰਚ) ਨੂੰ ਰਾਜਸਥਾਨ ਰਾਇਲਜ਼ ਦੇ ਖ਼ਿਲਾਫ ਚੇਨਈ ਸੁਪਰ ਕਿੰਗਜ਼ (CSK) ਨੂੰ 6 ਦੌੜਾਂ ਨਾਲ ਹਾਰ ਮਿਲੀ ਹੈ। ਇਸ ਦੌਰਾਨ, ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੇ ਬੱਲੇਬਾਜ਼ੀ ਕ੍ਰਮ ‘ਤੇ ਵੀ ਸਵਾਲ ਉੱਠ ਰਹੇ ਹਨ।
ਚੇਨਈ ਦੇ ਐੱਮ.ਐੱਸ ਧੋਨੀ ਦੁਨੀਆ ਦੇ ਸਭ ਤੋਂ ਵਧੀਆ ਫਿਨਿਸ਼ਰ ਵਜੋਂ ਜਾਣੇ ਜਾਂਦੇ ਹਨ। ਧੋਨੀ ਹੇਠਾਂ ਕ੍ਰਮ ‘ਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਮਸ਼ਹੂਰ ਹਨ। ਮੈਚ ‘ਚ ਟਾਰਗੇਟ ਦਾ ਪਿੱਛਾ ਕਰਦੇ ਸਮੇਂ ਵੀ ਧੋਨੀ ਦਾ ਪ੍ਰਦਰਸ਼ਨ ਸ਼ਾਨਦਾਰ ਰਾਹ ਹੈ। ਹਾਲਾਂਕਿ, ਧੋਨੀ ਹੁਣ ਆਈਪੀਐਲ ‘ਚ ਲਗਾਤਾਰ ਬਹੁਤ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰ ਰਹੇ ਹਨ। ਧੋਨੀ ਰਾਜਸਥਾਨ ਖ਼ਿਲਾਫ ਮੈਚ ‘ਚ ਵੀ ਸੱਤਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਅਤੇ 11 ਗੇਂਦਾਂ ‘ਚ 16 ਦੌੜਾਂ ਬਣਾ ਕੇ ਆਊਟ ਹੋ ਗਏ।
ਆਪਣੀ ਪਾਰੀ ਦੌਰਾਨ ਉਨ੍ਹਾਂ ਨੇ ਇੱਕ ਚੌਕਾ ਅਤੇ ਇੱਕ ਛੱਕਾ ਵੀ ਜੜਿਆ। ਇੱਕ ਵਾਰ ਫਿਰ, ਧੋਨੀ ਦੇ ਬੱਲੇਬਾਜ਼ੀ ਕ੍ਰਮ ‘ਚ ਇੰਨੇ ਹੇਠਾਂ ਜਾਣ ਨਾਲ ਚੇਨਈ ਸੁਪਰ ਕਿੰਗਜ਼ (CSK) ਨੂੰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਪਹਿਲਾਂ, 28 ਮਾਰਚ ਨੂੰ ਚੇਪੌਕ ਵਿਖੇ, ਸੀਐਸਕੇ ਨੂੰ ਆਰਸੀਬੀ ਦੇ ਹੱਥੋਂ 17 ਸਾਲਾਂ ਬਾਅਦ ਘਰੇਲੂ ਮੈਦਾਨ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਮੈਚ ‘ਚ ਟੀਮ 197 ਦੌੜਾਂ ਦਾ ਪਿੱਛਾ ਕਰ ਰਹੀ ਸੀ। ਇਸ ਵਾਰ ਧੋਨੀ (MS Dhoni) 9ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਅਤੇ ਉਨ੍ਹਾਂ ਨੇ ਮੈਚ ਦੇ ਆਖਰੀ ਓਵਰ ‘ਚ ਦੋ ਛੱਕੇ ਵੀ ਲਗਾਏ। ਧੋਨੀ 16 ਗੇਂਦਾਂ ‘ਤੇ 30 ਦੌੜਾਂ ਬਣਾ ਕੇ ਨਾਬਾਦ ਰਹੇ, ਪਰ ਉਸਦੀ ਪਾਰੀ ਦੇ ਬਾਵਜੂਦ, ਸੀਐਸਕੇ ਨੂੰ 50 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।
Read More: CSK ਬਨਾਮ RCB: ਆਈਪੀਐਲ 2025 ‘ਚ ਅੱਜ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਮੁਕਾਬਲਾ