July 7, 2024 3:00 pm
RCB vs CSK

RCB vs CSK: ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 8 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 17 ਅਪਰੈਲ 2023: (RCB vs CSK) ਚੇਨਈ ਸੁਪਰ ਕਿੰਗਜ਼ (CSK) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਰੋਮਾਂਚਕ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ 8 ਦੌੜਾਂ ਨਾਲ ਹਰਾ ਦਿੱਤਾ। ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 226 ਦੌੜਾਂ ਬਣਾਈਆਂ। ਜਵਾਬ ‘ਚ ਬੈਂਗਲੁਰੂ ਦੀ ਟੀਮ 8 ਵਿਕਟਾਂ ‘ਤੇ 218 ਦੌੜਾਂ ਹੀ ਬਣਾ ਸਕੀ।

ਚੇਨਈ ਦੀ ਮਤਿਸ਼ਾ ਪਥੀਰਾਨਾ ਨੇ ਆਖਰੀ ਓਵਰ ਵਿੱਚ 19 ਦੌੜਾਂ ਦਾ ਬਚਾਅ ਕੀਤਾ। ਉਸ ਨੇ ਓਵਰ ਵਿੱਚ ਸਿਰਫ਼ 10 ਦੌੜਾਂ ਦਿੱਤੀਆਂ ਅਤੇ ਇੱਕ ਵਿਕਟ ਵੀ ਲਈ। ਸੀਐਸਕੇ ਵੱਲੋਂ ਡੇਵੋਨ ਕੋਨਵੇ ਨੇ 83 ਅਤੇ ਸ਼ਿਵਮ ਦੁਬੇ ਨੇ 52 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਬੈਂਗਲੁਰੂ ਵੱਲੋਂ ਗਲੇਨ ਮੈਕਸਵੈੱਲ ਨੇ 76 ਅਤੇ ਫਾਫ ਡੂ ਪਲੇਸਿਸ ਨੇ 62 ਦੌੜਾਂ ਬਣਾਈਆਂ।