ਚੰਡੀਗੜ੍ਹ, 20 ਜੂਨ 2024: ਜੰਮੂ-ਕਸ਼ਮੀਰ ਘੁੰਮਣ ਵਾਲਿਆਂ ਲਈ ਖੁਸ਼ਖਬਰੀ ਹੈ | ਅੱਜ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰਾਜੈਕਟ ਤਹਿਤ ਦੁਨੀਆ ਦੇ ਸਭ ਤੋਂ ਉੱਚੇ ਚਨਾਬ ਰੇਲਵੇ ਪੁਲ (Chenab Bridge) ‘ਤੇ ਰੇਲਗੱਡੀ ਦਾ ਟ੍ਰਾਇਲ ਕੀਤਾ ਗਿਆ | ਅੱਜ ਸੰਘਲਦਾਨ ਤੋਂ ਰਿਆਸੀ ਤੱਕ ਦਸ ਡੱਬਿਆਂ ਵਾਲੀ ਰੇਲਗੱਡੀ ਦਾ ਟ੍ਰਾਇਲ ਰਨ ਕੀਤਾ ਗਿਆ, ਜੋ ਪੂਰੀ ਤਰ੍ਹਾਂ ਸਫਲ ਰਿਹਾ।
ਜਿਕਰਯੋਗ ਹੈ ਕਿ ਚਨਾਬ ‘ਤੇ ਬਣੇ ਇਸ ਪੁਲ (Chenab Bridge) ਦੀ ਉਚਾਈ 359 ਮੀਟਰ ਅਤੇ ਆਈਫਲ ਟਾਵਰ ਦੀ ਉਚਾਈ 300 ਮੀਟਰ ਹੈ। ਇਸ ਪੁਲ ‘ਤੇ 1,486 ਕਰੋੜ ਰੁਪਏ ਦੀ ਲਾਗਤ ਆਈ ਹੈ | ਇਸ ਪੁਲ ਦੇ ਨਿਰਮਾਣ ਵਿੱਚ 30 ਹਜ਼ਾਰ ਮੀਟ੍ਰਿਕ ਟਨ ਸਟੀਲ ਦੀ ਵਰਤੋਂ ਕੀਤੀ ਹੈ। ਇਹ ਪੁਲ 260 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਦਾ ਸਾਹਮਣਾ ਕਰਨ ‘ਚ ਸਮਰਥ ਹੈ |
ਇਸ ਟ੍ਰਾਇਲ ਦੌਰਾਨ ਅੱਜ ਟਰੇਨ ਦੁਪਹਿਰ 2 ਵਜੇ ਦੇ ਕਰੀਬ ਰਿਆਸੀ ਰੇਲਵੇ ਸਟੇਸ਼ਨ ‘ਤੇ ਪਹੁੰਚੀ। ਪ੍ਰੋਜੈਕਟ ‘ਤੇ ਕੰਮ ਕਰ ਰਹੇ ਕਰਮਚਾਰੀ ਰੇਲਗੱਡੀ ‘ਚ ਬੈਠੇ ਸਨ। ਇਸ ਤੋਂ ਇਲਾਵਾ ਰੇਲਵੇ ਅਧਿਕਾਰੀ ਵੀ ਮੌਜੂਦ ਰਹੇ ।