ਗਰੁੱਪ-ਡੀ ਮੁਲਾਜ਼ਮ

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਗਰਭਵਤੀ ਮਹਿਲਾਵਾਂ ਲਈ ਚੈੱਕਅਪ ਤੇ ਦਵਾਈਆਂ ਉਪਲਬੱਧ: ਪੰਜਾਬ ਸਰਕਾਰ

ਪੰਜਾਬ, 13 ਸਤੰਬਰ 2025: ਪੰਜਾਬ ਇਸ ਵੇਲੇ ਵੱਡੇ ਹੜ੍ਹ ਦੀ ਮਾਰ ਝੱਲ ਰਿਹਾ ਹੈ, ਇਸ ਕੁਦਰਤੀ ਆਫ਼ਤ ਨੇ ਲੋਕਾਂ ਦੀ ਜ਼ਿੰਦਗੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਸਮਾਜ ਸੇਵੀ ਸੰਸਥਾ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਰਾਸ਼ਨ, ਰਾਹਤ ਸਮੱਗਰੀ ਅਤੇ ਦਵਾਈਆਂ ਮੁਹੱਈਆ ਕਰਵਾ ਰਹੀ ਹੈ | ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਗਰਭਵਤੀ ਮਹਿਲਾਵਾਂ ਲਈ ਪ੍ਰਬੰਧ ਕੀਤੇ ਹਨ।

ਆਦਮੀ ਪਾਰਟੀ ਦੀ ਜਵਾਨ ਤੇ ਮਹਿਲਾ ਵਿੰਗ ਨੇ ਨਾਭਾ, ਪਠਾਨਕੋਟ, ਗੁਰਦਾਸਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਸਮੇਤ ਕਈ ਜ਼ਿਲ੍ਹਿਆਂ ‘ਚ ਰਾਹਤ ਸਮੱਗਰੀ, ਰਾਸ਼ਨ, ਸੈਨੇਟਰੀ ਪੈਡ ਅਤੇ ਮੱਛਰਦਾਨੀਆਂ ਘਰ-ਘਰ ਪਹੁੰਚਾਈਆਂ।

ਪੰਜਾਬ ਸਰਕਾਰ ਮੁਤਾਬਕ ਹੜ੍ਹ ਪ੍ਰਭਾਵਿਤ ਪਿੰਡਾਂ ‘ਚ 11 ਹਜ਼ਾਰ ਤੋਂ ਵੱਧ ਆਸ਼ਾ ਵਰਕਰਾਂ ਨੇ ਘਰ-ਘਰ ਜਾ ਕੇ ਦਵਾਈਆਂ ਦਿੱਤੀਆਂ ਅਤੇ ਲੋਕਾਂ ਨੂੰ ਪਾਣੀ ਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ। ਉਨ੍ਹਾਂ ਨੇ ਗਰਭਵਤੀ ਮਹਿਲਾਵਾਂ ਦੀ ਟਰੈਕਿੰਗ ਕੀਤੀ | ਇਹ ਯਕੀਨੀ ਬਣਾਇਆ ਕਿ ਬੱਚਿਆਂ ਦਾ ਨਿਯਮਿਤ ਟੀਕਾਕਰਨ ਨਾ ਰੁਕੇ।

ਪੰਜਾਬ ਸਰਕਾਰ ਮੁਤਾਬਕ 458 ਰੈਪਿਡ ਰਿਸਪਾਂਸ ਟੀਮਾਂ, 360 ਮੋਬਾਈਲ ਮੈਡੀਕਲ ਯੂਨਿਟਾਂ ਅਤੇ 424 ਐਂਬੂਲੈਂਸਾਂ ਤਾਇਨਾਤ ਕੀਤੀਆਂ । ਇਸਦੇ ਨਾਲ ਨਾਲ ਬੋਟ ਐਂਬੂਲੈਂਸ ਵੀ ਚਲਾਈਆਂ ਗਈਆਂ ਤਾਂ ਜੋ ਪਾਣੀ ਨਾਲ ਘਿਰੇ ਇਲਾਕਿਆਂ ‘ਚ ਫਸੀਆਂ ਗਰਭਵਤੀ ਮਹਿਲਾਵਾਂ ਨੂੰ ਹਸਪਤਾਲ ਤੱਕ ਪਹੁੰਚਾਇਆ ਜਾ ਸਕੇ। ਗੁਰਦਾਸਪੁਰ ‘ਚ ਤਾਂ ਇੱਕ ਗਰਭਵਤੀ ਮਹਿਲਾ ਦਾ ਬੋਟ ‘ਤੇ ਹੀ ਡਾਕਟਰੀ ਨਿਗਰਾਨੀ ‘ਚ ਸੁਰੱਖਿਅਤ ਪ੍ਰਸਵ ਹੋਇਆ।

ਪੰਜਾਬ ਸਰਕਾਰ ਮੁਤਾਬਕ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮੈਡੀਕਲ ਕੈਂਪ ਵੀ ਲਗਾਏ | ਇਸ ਦੌਰਾਨ ਗਰਭਵਤੀ ਮਹਿਲਾਵਾਂ ਲਈ ਚੈੱਕਅਪ, ਦਵਾਈਆਂ ਅਤੇ ਹੋਰ ਸੁਵਿਧਾਵਾਂ ਉਪਲਬੱਧ ਕਰਵਾਈਆਂ। ਕਈ ਮਹਿਲਾਵਾਂ ਨੂੰ ਐਮਰਜੈਂਸੀ ‘ਚ ਹੈਲੀਕਾਪਟਰ ਅਤੇ ਬੋਟ ਰਾਹੀਂ ਸਿਵਲ ਹਸਪਤਾਲਾਂ ਤੱਕ ਪਹੁੰਚਾਇਆ।

ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖ਼ਾਸ ਆਦੇਸ਼ ਦਿੱਤੇ ਹਨ ਕਿ ਕਿਸੇ ਵੀ ਗਰਭਵਤੀ ਮਹਿਲਾ ਮੁਸ਼ਕਿਲ ਨਾਲ ਆਵੇ ਅਤੇ ਹਰ ਹਾਲਤ ‘ਚ ਉਸ ਦਾ ਪ੍ਰਸਵ ਸੁਰੱਖਿਅਤ ਢੰਗ ਨਾਲ ਕਰਵਾਇਆ ਜਾਵੇ। ਇਸਦੇ ਨਾਲ ਹੀ ਟੈਂਡੀ ਵਾਲਾ ਤੇ ਕਾਲੂ ਵਾਲਾ ਤੋਂ ਗਰਭਵਤੀ ਮਹਿਲਾਵਾਂ ਨੂੰ ਹਸਪਤਾਲ ਲਿਆਂਦਾ, ਜਿੱਥੇ ਉਨ੍ਹਾਂ ਨੇ ਬੱਚਿਆਂ ਨੂੰ ਸੁਰੱਖਿਅਤ ਜਨਮ ਦਿੱਤਾ।

ਪੰਜਾਬ ਸਰਕਾਰ ਨੇ 108 ਐਂਬੂਲੈਂਸ ਸੇਵਾ ਗਰਭਵਤੀ ਮਹਿਲਾਵਾਂ ਲਈ ਮੁਫ਼ਤ ਉਪਲਬੱਧ ਕਰਵਾਈ ਹੈ। ਸਤਲੁਜ ਦੇ ਨੇੜਲੇ ਪਿੰਡਾਂ ‘ਚ ਪਛਾਣੀ 45 ਗਰਭਵਤੀ ਮਹਿਲਾਵਾਂ ‘ਚੋਂ ਪਿਛਲੇ ਹਫ਼ਤੇ ਚਾਰ ਮਹਿਲਾਵਾਂ ਨੇ ਬੱਚਿਆਂ ਨੂੰ ਤਿੰਨ ਨੇ ਸਰਕਾਰੀ ਹਸਪਤਾਲਾਂ ‘ਚ ਅਤੇ ਇੱਕ ਨੇ ਪ੍ਰਾਈਵੇਟ ਪੈਨਲ ‘ਚ ਜਨਮ ਦਿੱਤਾ।

Read More: SDRF ਫੰਡ ਨੂੰ ਲੈ ਕੇ ਭਾਜਪਾ-ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ: ਹਰਪਾਲ ਸਿੰਘ ਚੀਮਾ

Scroll to Top