July 7, 2024 12:24 pm
Hisar

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵਿਖੇ ਖੇਤੀਬਾੜੀ ਮੇਲਾ ਕਰਵਾਇਆ

ਚੰਡੀਗੜ੍ਹ, 16 ਮਾਰਚ 2024: ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ (Hisar) ਵੱਲੋਂ 18 ਤੇ 19 ਮਾਰਚ, 2024 ਨੂੰ ਖੇਤੀਬਾੜੀ ਮੇਲਾ ਕਰਵਾਇਆ ਗਿਆ | ਯੂਨੀਵਰਸਿਟੀ ਦੇ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਮੇਲੇ ਦਾ ਵਿਸ਼ਾ ਖੇਤੀ ਵਿਚ ਡਰੋਨ ਦਾ ਮਹੱਤਵ ਹੋਵੇਗਾ | ਖੇਤੀ ਵਿਚ ਡਰੋਨ ਦਾ ਮਹੱਤਵ ਅੱਜ ਸਮੇਂ ਦੀ ਮੰਗ ਹੈ| ਡਰੋਨ ਵੱਲੋਂ ਘੱਟ ਸਮੇਂ ਵਿਚ ਕੈਮੀਕਲ ਫਟੀਲਾਇਜਰ ਤੇ ਪੇਸਟੀਸਾਇਜ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ, ਜਿਸ ਨਾਲ ਘੱਟ ਲਾਗਤ ਹੋਣ ਦੇ ਨਾਲ-ਨਾਲ ਸਰਤੋਂ ਦੀ ਵੀ ਬਚਤ ਹੋਵੇਗੀ| ਨਾਲ ਹੀ ਉਨ੍ਹਾਂ ਨੇ ਡ੍ਰੋਨ ਦੀ ਵਰਤੋਂ ਕਰਨਾ ਵੀ ਸਮਝਾਇਆ ਜਾਵੇਗਾ|

ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਕਿਸਾਨਾਂ ਨਾਲ ਬੀਜ, ਖਾਦ, ਕੀਟਨਾਸ਼ਕ, ਖੇਤੀਬਾੜੀ ਮਸ਼ੀਨਾਂ ਤੇ ਯੰਤਰ ਨਿਰਮਾਤਾ ਕੰਪਨੀਆਂ ਵੀ ਹਿੱਸਾ ਲੈਣਗੀਆਂ| ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਕੰਮਾਂ ਲਈ ਯੋਗ ਮਸ਼ੀਨਾਂ, ਯੰਤਰਾਂ ਤੇ ਉਨ੍ਹਾਂ ਦੀ ਕੰਮ ਪ੍ਰਣਾਲੀ ਬਾਰੇ ਜਾਣਨ ਦਾ ਮੌਕਾ ਮਿਲੇਗਾ| ਇਸ ਤੋਂ ਇਲਾਵਾ, ਕਿਸਾਨਾਂ ਨੂੰ ਇੰਨ੍ਹਾਂ ਮਸ਼ੀਨਾਂ ਦੀ ਕੀਮਤ ਅਤੇ ਇੰਨ੍ਹਾਂ ਦੇ ਨਿਰਮਾਤਾਵਾਂ ਦੀ ਵੀ ਜਾਣਕਾਰੀ ਮਿਲੇਗੀ| ਖੇਤੀਬਾੜੀ ਮੇਲਾ 2024 ਵਿਚ ਕਿਸਾਨਾਂ ਨੂੰ ਯੂਨੀਵਰਸਿਟੀਆਂ (Hisar) ਵੱਲੋਂ ਸਿਫਾਰਿਸ਼ ਕੀਤੀਆਂ ਖਰੀਫ ਫਸਲਾਂ ਦੇ ਉੱਨਤ ਬੀਜ ਅਤੇ ਬਾਇਓਫਟੀਲਾਇਜਰ ਤੋਂ ਇਲਾਵਾ ਖੇਤੀਬਾੜੀ ਸਾਹਿਤ ਮਹੱਈਆ ਕਰਵਾਇਆ ਜਾਵੇਗਾ |