July 5, 2024 1:23 am
Deepak tinu

ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ ‘ਚ ਬਰਖ਼ਾਸਤ CIA ਇੰਚਾਰਜ ਸਮੇਤ 10 ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਇਰ

ਚੰਡੀਗ੍ਹੜ 06 ਜਨਵਰੀ 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਮੁੱਖ ਕਥਿਤ ਦੋਸ਼ੀ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਪੁਲਿਸ ਵੱਲੋਂ ਦੀਪਕ ਟੀਨੂੰ, ਉਸਦੀ ਮਹਿਲਾ ਸਾਥਣ ਜਤਿੰਦਰ ਕੌਰ ਅਤੇ ਭੱਜਣ ਵਿੱਚ ਮਦਦ ਕਰਨ ਵਾਲੇ ਸੀਆਈਏ ਮਾਨਸਾ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਸਿੰਘ ਸਮੇਤ 10 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਜਿਕਰਯੋਗ ਹੈ ਕਿ ਗੈਂਗਸਟਰ ਦੀਪਕ ਟੀਨੂੰ 1 ਅਕਤੂਬਰ ਨੂੰ ਪੰਜਾਬ ਪੁਲਿਸ ਦੀ ਹਿਰਾਸਤ ‘ਚੋਂ ਫ਼ਰਾਰ ਹੋ ਗਿਆ ਸੀ। ਮੁਲਜ਼ਮ ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਵਿਭਾਗੀ ਉੱਚ ਅਧਿਕਾਰੀਆਂ ਨੂੰ ਬਿਨਾਂ ਦੱਸੇ ਆਪਣੀ ਕਾਰ ਵਿੱਚ ਆਪਣੀ ਮਹਿਲਾ ਸਾਥਣ ਨੂੰ ਮਿਲਣ ਲਈ ਟੀਨੂੰ ਲੈ ਗਿਆ ਸੀ।

ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੁਲਜ਼ਮ ਟੀਨੂੰ ਨੂੰ ਅਜਮੇਰ ਦੇ ਕੇਕੜੀ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਪੁਲਿਸ ਨੇ ਟੀਨੂੰ ਦੇ ਕਬਜ਼ੇ ‘ਚੋਂ 5 ਹੈਂਡ ਗ੍ਰਨੇਡ ਅਤੇ 2 ਸੈਮੀ ਆਟੋਮੈਟਿਕ ਪਿਸਤੌਲ ਬਰਾਮਦ ਕੀਤੇ ਸਨ ।ਟੀਨੂੰ ਤੋਂ ਰਿਮਾਂਡ ਦੌਰਾਨ ਤੋਂ ਸੰਬੰਧਿਤ ਥਾਣੇ ਸਮੇਤ ਐਸ.ਐਸ.ਓ.ਸੀ. ਪੁੱਛਗਿੱਛ ਕਰ ਚੁੱਕੀ ਹੈ |

ਗੌਰਤਲਬ ਹੈ ਕਿ 20 ਜੂਨ 2022 ਨੂੰ ਪੰਜਾਬ ਸਟੇਟ ਕ੍ਰਾਈਮ ਥਾਣਾ ਮੋਹਾਲੀ ਨੇ ਜਾਅਲੀ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ। ਆਈਪੀਸੀ ਦੀਆਂ ਧਾਰਾਵਾਂ 384, 465, 466, 468, 471, 120-ਬੀ ਅਤੇ ਪਾਸਪੋਰਟ ਐਕਟ ਦੀ ਧਾਰਾ (12) ਅਤੇ ਅਸਲਾ ਐਕਟ ਦੀ ਧਾਰਾ (25) ਤਹਿਤ ਕੇਸ ਦਰਜ ਕੀਤਾ ਗਿਆ ਸੀ।