ਚੰਡੀਗੜ 01 ਮਈ 2023: ਉੱਤਰਾਖੰਡ ਵਿੱਚ ਖ਼ਰਾਬ ਮੌਸਮ ਦੇ ਵਿਚਾਲੇ ਵੀ ਚਾਰਧਾਮ ਯਾਤਰਾ ਨਿਰਵਿਘਨ ਚੱਲ ਰਹੀ ਹੈ। ਸਵੇਰੇ 11 ਵਜੇ ਤੱਕ 6048 ਯਾਤਰੀ ਸੋਨਪ੍ਰਯਾਗ (Sonprayag) ਤੋਂ ਕੇਦਾਰਨਾਥ ਧਾਮ ਲਈ ਰਵਾਨਾ ਹੋਏ । ਪਰ ਇਸ ਤੋਂ ਬਾਅਦ ਤੇਜ਼ ਬਾਰਿਸ਼ ਕਾਰਨ ਯਾਤਰੀਆਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ। ਇਸ ਦੇ ਨਾਲ ਹੀ ਬਾਰਿਸ਼ ਅਤੇ ਬਰਫਬਾਰੀ ਕਾਰਨ ਧਾਮ ‘ਚ ਕੜਾਕੇ ਦੀ ਠੰਡ ਪੈ ਰਹੀ ਹੈ।
ਬਦਰੀਨਾਥ ਧਾਮ ‘ਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਉੱਚੇ ਇਲਾਕਿਆਂ ‘ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਹਾਲਾਂਕਿ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ।ਮੌਸਮ ਵਿਭਾਗ ਦੇ ਮੁਤਾਬਕ ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ ‘ਚ ਬਾਰਿਸ਼ (Heavy Rain) ਦੇ ਨਾਲ ਬਰਫਬਾਰੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ 3500 ਮੀਟਰ ਤੋਂ ਜ਼ਿਆਦਾ ਦੀ ਉਚਾਈ ਵਾਲੇ ਇਲਾਕਿਆਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਗੰਗੋਤਰੀ ਅਤੇ ਯਮੁਨੋਤਰੀ ਸਮੇਤ ਯਮੁਨਾ ਘਾਟੀ ਵਿੱਚ ਲਗਾਤਾਰ ਬਾਰਿਸ਼ ਪੈ ਰਹੀ ਹੈ। ਇਸ ਦੇ ਨਾਲ ਹੀ ਉੱਚੀਆਂ ਥਾਵਾਂ ‘ਤੇ ਬਰਫਬਾਰੀ ਹੋ ਰਹੀ ਹੈ। ਯਮੁਨੋਤਰੀ ਧਾਮ ਦਾ ਆਖਰੀ ਮੁੱਖ ਸਟਾਪ ਜਾਨਕੀਚੱਟੀ ਯਮੁਨੋਤਰੀ ਧਾਮ ਪੈਦਲ ਮਾਰਗ ‘ਤੇ ਭਾਰੀ ਬਾਰਿਸ਼ ਦੇ ਵਿਚਕਾਰ, ਯਾਤਰੀਆਂ ਨੂੰ ਜੋਖਮ ਭਰਿਆ ਆਵਾਜਾਈ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਗੰਗੋਤਰੀ ਹਾਈਵੇ ‘ਤੇ ਬੰਦਰਕੋਟ ਨੇੜੇ ਪਹਾੜੀ ਤੋਂ ਪੱਥਰ ਡਿੱਗਣ ਦੀ ਵੀ ਖਬਰ ਹੈ । ਇਸ ਦੌਰਾਨ ਪ੍ਰਸ਼ਾਸਨ ਵੀ ਪੂਰੀ ਤਰਾਂ ਚੌਕਸ ਹੈ |