7 ਜਨਵਰੀ 2025: ਜੇਕਰ ਤੁਸੀਂ ਵੀ ਟੀ.ਵੀ (TV) ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬੁਰੀ ਸਾਬਤ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਚੈਨਲਾਂ (channels) ਨੇ ਆਪਣੇ ਰੇਟ ਵਧਾ ਦਿੱਤੇ ਹਨ। ਇਹ ਦਰਾਂ 1 ਫਰਵਰੀ (February) ਤੋਂ ਲਾਗੂ ਹੋਣਗੀਆਂ।
ਜਾਣਕਾਰੀ ਮਿਲੀ ਹੈ ਕਿ ਚੈਨਲਾਂ (channels) ਨੇ ਆਪਣੀਆਂ ਬੁਕਿੰਗ (booking) ਦਰਾਂ ਵਿੱਚ 5-8% ਦਾ ਵਾਧਾ ਕੀਤਾ ਹੈ। ਇਸ ਨਾਲ ਡਿਜ਼ਨੀ (Disney Star, Viacom 18, Zee Entertainment and Sony Pictures Network India) ਸਟਾਰ, ਵਾਇਆਕੌਮ 18, ਜ਼ੀ ਐਂਟਰਟੇਨਮੈਂਟ ਅਤੇ ਸੋਨੀ ਪਿਕਚਰਜ਼ ਨੈੱਟਵਰਕ ਇੰਡੀਆ ਵਰਗੇ ਪ੍ਰਮੁੱਖ ਪ੍ਰਸਾਰਕਾਂ ਦੀ ਗਾਹਕੀ ਦਰਾਂ ਵਿੱਚ ਵਾਧਾ ਹੋਵੇਗਾ।
ਇਹ ਹੋਣਗੀਆਂ ਨਵੀਆਂ ਦਰਾਂ
Sony Pictures Networks India (SPNI): “ਹੈਪੀ ਇੰਡੀਆ ਸਮਾਰਟ ਹਿੰਦੀ (“Happy India Smart Hindi Pack) ਪੈਕ” ਹੁਣ 48 ਰੁਪਏ ਦੀ ਬਜਾਏ 54 ਰੁਪਏ ਵਿੱਚ ਉਪਲਬਧ ਹੋਵੇਗਾ।
Zee Entertainment (ZEEL): “ਫੈਮਿਲੀ ਪੈਕ ਹਿੰਦੀ SD” ਦੀ ਕੀਮਤ 47 ਰੁਪਏ ਤੋਂ ਵਧਾ ਕੇ 53 ਰੁਪਏ ਕਰ ਦਿੱਤੀ ਗਈ ਹੈ ਪਰ ਇਸ ਵਿੱਚ ਇੱਕ ਨਵਾਂ ਚੈਨਲ “ਜ਼ੀ ਕੈਫੇ” ਜੋੜਿਆ ਗਿਆ ਹੈ।
ਜੀਓ ਸਟਾਰ: ਜੀਓ ਸਟਾਰ ਨੇ ਪਹਿਲਾਂ ਹੀ ਆਪਣੇ ਪੈਕੇਜਾਂ ਦੀਆਂ ਕੀਮਤਾਂ ਵਧਾਉਣ ਦਾ ਸੰਕੇਤ ਦਿੱਤਾ ਹੈ।
READ MORE: CRPF ਜਵਾਨ ਨੇ ਕੀਤੀ ਖ਼ੁ.ਦ.ਕੁ.ਸ਼ੀ, ਬਟਾਲੀਅਨ ‘ਚ ਸਨ ਤਾਇਨਾਤ