ਚੰਡੀਗੜ੍ਹ, 22 ਜੁਲਾਈ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੀਂ ਟੈਕਸ ਪ੍ਰਣਾਲੀ (New Tax System) ‘ਚ 3 ਤੋਂ 7 ਲੱਖ ਰੁਪਏ ‘ਤੇ 5 ਫੀਸਦੀ ਟੈਕਸ ਦੀ ਵਿਵਸਥਾ ਕੀਤੀ ਹੈ। ਵਿੱਤ ਮੰਤਰੀ ਨੇ ਬਜਟ ਭਾਸ਼ਣ ‘ਚ ਕਿਹਾ ਕਿ ਟੈਕਸਦਾਤਾਵਾਂ ਨੂੰ 3 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। 7 ਤੋਂ 10 ਲੱਖ ਰੁਪਏ ਦੀ ਕਮਾਈ ਕਰਨ ਵਾਲਿਆਂ ਲਈ 10 ਫੀਸਦੀ ਟੈਕਸ ਦੇਣ ਪਵੇਗਾ। ਵਿੱਤ ਮੰਤਰੀ ਨੇ ਪੈਨਸ਼ਨਰਾਂ ਲਈ ਪਰਿਵਾਰਕ ਪੈਨਸ਼ਨ ‘ਤੇ ਕਟੌਤੀ 15000 ਰੁਪਏ ਤੋਂ ਵਧਾ ਕੇ 25000 ਰੁਪਏ ਕਰ ਦਿੱਤੀ ਹੈ | ਨਵੀਂ ਟੈਕਸ ਵਿਵਸਥਾ ‘ਚ ਸਟੈਂਡਰਡ ਡਿਡਕਸ਼ਨ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
ਜਾਣੋ ਕਿੰਨੀ ਆਮਦਨ ਨਾਲ ਕਿੰਨਾ ਟੈਕਸ ਦੇਣਾ ਪਵੇਗਾ ?
3,00,000 ਰੁਪਏ ਤੱਕ: ਕੋਈ ਟੈਕਸ ਨਹੀਂ
3,00,001 ਤੋਂ 7,00,000: 5 ਫੀਸਦੀ
7,00,001 ਤੋਂ 10,00,000: 10 ਫੀਸਦੀ
10,00,001 ਤੋਂ 12,00,000: 15 ਫੀਸਦੀ
12,00,001 ਤੋਂ 15,00,000: 20 ਫੀਸਦੀ
15,00,000 ਰੁਪਏ ਤੋਂ ਉੱਪਰ: 30 ਫੀਸਦੀ (ਨਵੀਂ ਟੈਕਸ ਪ੍ਰਣਾਲੀ ‘ਚ)