15 ਅਪ੍ਰੈਲ 2205: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (Delhi’s Indira Gandhi International Airport) ਹਵਾਈ ਅੱਡੇ (IGI) ‘ਤੇ ਘਰੇਲੂ ਉਡਾਣਾਂ ਦੇ ਸੰਚਾਲਨ ਵਿੱਚ ਬਦਲਾਅ ਆਇਆ ਹੈ। ਅੱਜ (15 ਅਪ੍ਰੈਲ) ਤੋਂ, ਇੰਡੀਗੋ (indigo) ਅਤੇ ਅਕਾਸਾ ਉਡਾਣਾਂ ਟਰਮੀਨਲ-1 (T1) (Terminal 1) ਤੋਂ ਚੱਲਣਗੀਆਂ। ਹੁਣ ਤੱਕ ਦੋਵੇਂ ਏਅਰਲਾਈਨਾਂ (airlines) ਟਰਮੀਨਲ-2 (T2) ਤੋਂ ਉਡਾਣਾਂ ਚਲਾ ਰਹੀਆਂ ਸਨ।
ਟਰਮੀਨਲ 2 ਉਸਾਰੀ ਲਈ ਬੰਦ ਹੈ। ਇੰਡੀਗੋ ਨੇ ਕਿਹਾ ਕਿ ਯਾਤਰੀਆਂ ਨੂੰ ਟਰਮੀਨਲ (Terminal ) ਤਬਦੀਲੀ ਬਾਰੇ ਸੂਚਿਤ ਕਰਨ ਲਈ ਐਸਐਮਐਸ, ਕਾਲਾਂ ਅਤੇ ਈਮੇਲਾਂ ਰਾਹੀਂ ਸੰਪਰਕ ਕੀਤਾ ਜਾ ਰਿਹਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਤੋਂ ਪਹਿਲਾਂ ਵੈੱਬਸਾਈਟ ਜਾਂ ਮੋਬਾਈਲ ਐਪ ‘ਤੇ ਆਪਣਾ ਪੀਐਨਆਰ ਨੰਬਰ ਚੈੱਕ ਕਰਨ ਤਾਂ ਜੋ ਉਨ੍ਹਾਂ ਨੂੰ ਸਹੀ ਟਰਮੀਨਲ ਬਾਰੇ ਜਾਣਕਾਰੀ ਮਿਲ ਸਕੇ।
ਇਸ ਦੇ ਨਾਲ ਹੀ, ਅਕਾਸਾ ਏਅਰ ਨੇ ਸੋਸ਼ਲ ਮੀਡੀਆ (social media) ‘ਤੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ 15 ਅਪ੍ਰੈਲ ਤੋਂ, ਉਸਦੀਆਂ ਸਾਰੀਆਂ ਉਡਾਣਾਂ ਟਰਮੀਨਲ-1ਡੀ ਤੋਂ ਚੱਲਣਗੀਆਂ। ਏਅਰਲਾਈਨ (airline) ਨੇ ਕਿਹਾ ਕਿ ਉਸਦੀਆਂ ਟੀਮਾਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਹਨ ਕਿ ਯਾਤਰੀਆਂ ਲਈ ਤਬਦੀਲੀ ਸੁਚਾਰੂ ਅਤੇ ਮੁਸ਼ਕਲ ਰਹਿਤ ਹੋਵੇ।
Read More: ਇੰਦਰਾ ਗਾਂਧੀ ਨੈਸ਼ਨਲ ਯੂਨੀਵਰਸਿਟੀ ਦੇ ਆਨਲਾਈਨ ਪੋਰਟਲ ‘ਤੇ 31 ਮਾਰਚ ਤੱਕ ਭਰੇ ਜਾਣਗੇ ਪ੍ਰੀਖਿਆ ਫਾਰਮ