Delhi-NCR

ਦਿੱਲੀ-ਐਨਸੀਆਰ ‘ਚ ਬਦਲਿਆ ਮੌਸਮ, ਤੇਜ਼ ਹਵਾਵਾਂ ਨਾਲ ਹੋਈ ਹਲਕੀ ਬਾਰਿਸ਼

ਚੰਡੀਗੜ੍ਹ, 29 ਮਈ 2024: ਦਿੱਲੀ-ਐਨਸੀਆਰ (Delhi-NCR) ਵਿੱਚ ਕੜਾਕੇ ਦੀ ਗਰਮੀ ਦੇ ਵਿਚਕਾਰ ਬੁੱਧਵਾਰ ਸ਼ਾਮ ਨੂੰ ਅਚਾਨਕ ਮੌਸਮ ਬਦਲ ਗਿਆ। ਦਿੱਲੀ ‘ਚ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਵੀ ਹੋਈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ ਅਤੇ ਐਨਸੀਆਰ ਦੇ ਖਰਖੌਦਾ, ਝੱਜਰ, ਸੋਹਨਾ, ਪਲਵਲ, ਨੂਹ, ਔਰੰਗਾਬਾਦ, ਹੋਡਲ (ਹਰਿਆਣਾ), ਜਟਾਰੀ, ਖੈਰ (ਯੂ.ਪੀ.) ਵਿੱਚ ਹਲਕੀ ਬਾਰਿਸ਼ ਅਤੇ 20-30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।

ਦਿੱਲੀ ਵਿੱਚ ਇਨ੍ਹੀਂ ਦਿਨੀਂ ਗਰਮੀ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਰਾਜਧਾਨੀ ਦਾ ਮੁੰਗੇਸ਼ਪੁਰ ਇਲਾਕਾ ਬੁੱਧਵਾਰ ਨੂੰ ਸਭ ਤੋਂ ਗਰਮ ਰਿਹਾ। ਇੱਥੇ 52.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜਦੋਂ ਕਿ ਮੰਗਲਵਾਰ ਯਾਨੀ ਕੱਲ੍ਹ ਮੁੰਗੇਸ਼ਪੁਰ ਵਿੱਚ 49.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਪਹਿਲਾਂ ਹੀ ਬੁੱਧਵਾਰ (29 ਮਈ) ਨੂੰ ਗਰਮੀ ਅਤੇ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ।

Scroll to Top