Chandigarh

Chandigarh News: ਚੰਡੀਗੜ੍ਹ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?

ਚੰਡੀਗੜ੍ਹ, 31 ਮਾਰਚ 2025: Chandigarh Schools timings: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ। ਸਿੱਖਿਆ ਬੋਰਡ ਨੇ ਇਹ ਫੈਸਲਾ ਪੰਜਾਬ ‘ਚ ਵੱਧ ਰਹੀ ਗਰਮੀ ਕਾਰਨ ਲਿਆ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ 1 ਅਪ੍ਰੈਲ 2025 ਤੋਂ ਪੰਜਾਬ ਦੇ ਸਕੂਲ ਸਵੇਰੇ 8 ਵਜੇ ਸ਼ੁਰੂ ਹੋਣਗੇ, ਜਦੋਂ ਕਿ ਬੰਦ ਹੋਣ ਦਾ ਸਮਾਂ ਦੁਪਹਿਰ 2 ਵਜੇ ਹੋਵੇਗਾ।

ਪੰਜਾਬ ਤੋਂ ਇਲਾਵਾ ਚੰਡੀਗੜ੍ਹ ‘ਚ ਵੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ 1 ਅਪ੍ਰੈਲ 2025 ਤੋਂ ਚੰਡੀਗੜ੍ਹ ਯੂਟੀ ਦੇ ਸਕੂਲ ਇੱਕ ਸ਼ਿਫਟ ‘ਚ ਚੱਲਣਗੇ ਅਤੇ ਸਵੇਰੇ 8 ਵਜੇ ਖੁੱਲ੍ਹਣਗੇ ਅਤੇ ਦੁਪਹਿਰ 2 ਵਜੇ ਬੰਦ ਹੋਣਗੇ। ਅਧਿਆਪਕਾਂ ਲਈ ਇਹ ਸਮਾਂ ਸਵੇਰੇ 7.50 ਵਜੇ ਹੋਵੇਗਾ ਜਦੋਂ ਕਿ ਛੁੱਟੀ ਦਾ ਸਮਾਂ ਦੁਪਹਿਰ 2.10 ਵਜੇ ਹੋਵੇਗਾ।

ਜਦੋਂ ਕਿ ਦੋਹਰੀ ਸ਼ਿਫਟਾਂ ਵਾਲੇ ਸਕੂਲਾਂ ‘ਚ ਛੇਵੀਂ ਜਮਾਤ ਅਤੇ ਇਸ ਤੋਂ ਵੱਧ ਦੇ ਵਿਦਿਆਰਥੀਆਂ ਲਈ ਸਵੇਰ ਦੀ ਸ਼ਿਫਟ ਦਾ ਸਮਾਂ (schools timings) ਸਵੇਰੇ 7.15 ਵਜੇ ਤੋਂ ਦੁਪਹਿਰ 12.45 ਵਜੇ ਤੱਕ ਅਤੇ ਸ਼ਾਮ ਦੀ ਸ਼ਿਫਟ ਲਈ, ਸਮਾਂ ਦੁਪਹਿਰ 1 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗਾ।

Read More: Punjab School Timing: ਸਿੱਖਿਆ ਵਿਭਾਗ ਨੇ ਪੰਜਾਬ ‘ਚ ਸਕੂਲਾਂ ਦਾ ਸਮਾਂ ਬਦਲਿਆ

Scroll to Top