Site icon TheUnmute.com

ਠੰਡ ਦੇ ਮੌਸਮ ਦੇ ਮੱਦੇਨਜ਼ਰ ਸੇਵਾ ਕੇਂਦਰਾਂ ਦਾ ਬਦਲਿਆ ਸਮਾਂ

service centers

ਚੰਡੀਗੜ੍ਹ 16 ਜਨਵਰੀ 2022 : ਡਿਪਟੀ ਕਮਿਸ਼ਨਰ ਹਰਚਰਨ ਸਿੰਘ ਨੇ ਦੱਸਿਆ ਕਿ ਠੰਡ ਦੇ ਮੌਸਮ ਦੇ ਮੱਦੇਨਜ਼ਰ ਜ਼ਿਲਾ ਮੋਗਾ ਦੇ ਸੇਵਾ ਕੇਂਦਰਾਂ (service centers) ਦਾ ਸਮਾਂ ਸਵੇਰੇ 9.30 ਤੋਂ ਸ਼ਾਮ 4,30 ਵਜੇ ਤੱਕ ਕਰ ਦਿੱਤਾ ਗਿਆ ਹੈ, ਉਕਤ ਬਦਲੇ ਸਮੇ ਦੇ ਆਦੇਸ਼ 31 ਜਨਵਰੀ, 2022 ਤੱਕ ਲਾਗੂ ਰਹਿਣਗੇ,
ਉਨ੍ਹਾਂ ਨੇ ਮੋਗਾ ਨਿਵਾਸੀਆਂ ਨੂੰ ਦੱਸਿਆ ਹੈ ਕਿ ਉਕਤ ਸਮੇ ਅਨੁਸਾਰ ਉਹ ਸੇਵਾ ਕੇਂਦਰਾਂ (service centers) ਦੀਆਂ ਸੇਵਾਵਾਂ ਲੈ ਸਕਦੇ ਹਨ, ਉਨ੍ਹਾਂ ਨੇ ਲੋਕ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਸੇਵਾ ਕੇਂਦਰਾਂ (service centers) ‘ਤੇ ਮਾਸਕ ਪਾ ਕੇ ਹੀ ਦਾਖਲ ਹੋਇਆ ਜਾਵੇਗਾ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾਵੇਗਾ,

Exit mobile version