ਚੰਡੀਗੜ੍ਹ, 13 ਨਵੰਬਰ 2024: Punjab Weather: ਪੰਜਾਬ ‘ਚ ਮੌਸਮ ਆਪਣਾ ਮਿਜ਼ਾਜ ਬਦਲ ਰਿਹਾ ਹੈ ਅਤੇ ਠੰਡ ਵੱਧਣ ਲੱਗੀਆਂ ਹਨ | ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਧੁੰਦ ਪੈਣ ਦੀ ਵੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ 15 ਨਵੰਬਰ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ।
ਇਸ ਦੌਰਾਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਦੂਜੇ ਪਾਸੇ ਸੂਬੇ ਦੇ ਜ਼ਿਆਦਾਤਰ ਹਿੱਸੇ ਧੁੰਦ ‘ਚ ਡੁੱਬੇ ਹੋਏ ਹਨ ਅਤੇ ਪ੍ਰਦੂਸ਼ਣ ਦਾ ਕਹਿਰ ਵੀ ਜਾਰੀ ਹੈ। ਚੰਡੀਗੜ੍ਹ ‘ਚ AQI 375 ਨੂੰ ਪਾਰ ਕਰ ਗਿਆ ਹੈ, ਜੋ ਸਿਹਤ ਲਈ ਬਹੁਤ ਖਤਰਨਾਕ ਹੈ। ਮੰਡੀ ਗੋਬਿੰਦਗੜ੍ਹ ‘ਚ ਸਭ ਤੋਂ ਵੱਧ 269 AQI ਦਰਜ ਕੀਤਾ ਗਈ ਹੈ । ਸੂਬੇ ਦੇ ਤਾਪਮਾਨ ‘ਚ 24 ਘੰਟਿਆਂ ਦੌਰਾਨ 1.5 ਡਿਗਰੀ ਦੀ ਗਿਰਾਵਟ (Punjab Weather) ਦਰਜ ਕੀਤੀ ਗਈ ਹੈ।
ਅੱਜ ਸਵੇਰੇ ਵੀ ਚੰਡੀਗੜ੍ਹ ਦਾ AQI ਬਹੁਤ ਖਤਰਨਾਕ ਪੱਧਰ ‘ਤੇ ਸੀ। ਸੈਕਟਰ 22 ਦੇ ਨਾਲ ਲੱਗਦੇ ਇਲਾਕੇ ‘ਚ AQI 370 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਦਾ AQI 289, ਪਟਿਆਲਾ 269, ਅੰਮ੍ਰਿਤਸਰ 254, ਜਲੰਧਰ 232, ਲੁਧਿਆਣਾ 228, ਰੂਪਨਗਰ 190 ਅਤੇ ਬਠਿੰਡਾ 151 ਰਿਹਾ ਹੈ ।