13 ਜਨਵਰੀ 2026: ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਤੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ, ਦੱਸ ਦੇਈਏ ਕਿ 15 ਜਨਵਰੀ 2026 ਨੂੰ CM ਮਾਨ ਦੀ ਪੇਸ਼ੀ ਨੂੰ ਲੈ ਕੇ ਜੋ ਮੀਟਿੰਗ ਹੋਣੀ ਸੀ ਹੁਣ ਉਸਦਾ ਸਮਾਂ ਬਦਲ ਗਿਆ ਹੈ|
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਮਿਤੀ 15 ਜਨਵਰੀ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵਿਖੇ ਆਪਣਾ ਸਪੱਸ਼ਟੀਕਰਨ ਦੇਣ ਦਾ ਸਮਾਂ ਉਨ੍ਹਾਂ ਵੱਲੋਂ ਉਸ ਦਿਨ ਦੇ ਦਰਸਾਏ ਗਏ ਆਪਣੇ ਰੁਝੇਵਿਆਂ ਦੇ ਮੱਦੇਨਜ਼ਰ ਸਵੇਰੇ 10 ਵਜੇ ਤੋਂ ਬਦਲ ਕੇ ਹੁਣ ਸ਼ਾਮ (ਸੰਧਿਆ) ਵੇਲੇ 04:30 ਵਜੇ ਦਾ ਕਰ ਦਿੱਤਾ ਗਿਆ ਹੈ।
Read More: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ, ਨਹੀਂ ਹੋਣਗੇ ਇਹ ਕੰਮ




