Chandrayaan-3

ਚੰਦਰਯਾਨ-3 ਦੀ ਚੰਦਰਮਾ ‘ਤੇ ਸਫਲ ਲੈਂਡਿੰਗ, ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਭਾਰਤ

ਚੰਡੀਗੜ੍ਹ , 23 ਅਗਸਤ 2023: ਚੰਦਰਯਾਨ-3 (Chandrayaan-3 ) ਬੁੱਧਵਾਰ ‘ਤੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ ਕੀਤੀ ਹੈ | ਇਸਦੇ ਨਾਲ ਹੀ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ | ਚੰਦਰਯਾਨ ਦੇ ਸਫਲ ਲੈਂਡਿੰਗ ਨਾਲ ਭਾਰਤ ਨੂੰ ਚੰਦਰਮਾ ਦਾ ਖਜ਼ਾਨਾ ਮਿਲੇਗਾ। ਅਸਲ ਵਿੱਚ, ਚੰਦਰਮਾ ਦਾ ਦੱਖਣੀ ਧਰੁਵ ਉਹ ਹਿੱਸਾ ਹੈ ਜੋ ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਹਮੇਸ਼ਾ ਇੱਕ ਰਹੱਸ ਰਿਹਾ ਹੈ।

ਦੱਖਣੀ ਧਰੁਵ ‘ਤੇ ਇਕ ਅਜਿਹੀ ਜਗ੍ਹਾ ਹੈ ਜਿੱਥੇ ਕੁਝ ਹਿੱਸਿਆਂ ਵਿਚ ਪੂਰਾ ਹਨੇਰਾ ਹੈ ਅਤੇ ਕੁਝ ਹਿੱਸਿਆਂ ਵਿਚ ਰੌਸ਼ਨੀ ਦਿਖਾਈ ਦਿੰਦੀ ਹੈ। ਇਸ ਦੇ ਨੇੜੇ ਸੂਰਜ ਅਤੇ ਪਾਣੀ ਦੋਵੇਂ ਹਨ। ਕੁਝ ਹਿੱਸਿਆਂ ‘ਚ ਸਥਾਈ ਪਰਛਾਵੇਂ ਦੇ ਨਾਲ-ਨਾਲ ਬਰਫ ਜਮਾਉਣ ਦੀਆਂ ਵੀ ਖਬਰਾਂ ਹਨ। ਅਮਰੀਕੀ ਸਪੇਸ ਇੰਸਟੀਚਿਊਟ ਨਾਸਾ ਦਾ ਦਾਅਵਾ ਹੈ ਕਿ ਅਰਬਾਂ ਸਾਲਾਂ ਤੋਂ ਚੰਦਰਮਾ ਦੇ ਦੱਖਣੀ ਧਰੁਵ ਦੇ ਕੁਝ ਟੋਇਆਂ ‘ਤੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚੀ ਹੈ। ਇਨ੍ਹਾਂ ਟੋਇਆਂ ਦਾ ਤਾਪਮਾਨ -203 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ।

Scroll to Top