July 1, 2024 12:28 am
Chandrayaan-3

2023 ‘ਚ ਗੂਗਲ ‘ਤੇ ਭਾਰਤ ‘ਚ ਸਭ ਤੋਂ ਜ਼ਿਆਦਾ ਸਰਚ ਕੀਤਾ ਚੰਦਰਯਾਨ-3

ਚੰਡੀਗੜ੍ਹ, 12 ਦਸੰਬਰ 2023: ਸਾਲ 2023 ਕੁਝ ਹੀ ਦਿਨਾਂ ‘ਚ ਖ਼ਤਮ ਹੋ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੂਗਲ ਨੇ ਸਾਲ ਭਰ ‘ਚ ਸਭ ਤੋਂ ਵੱਧ ਸਰਚ ਕੀਤੇ ਗਏ ਵਿਸ਼ਿਆਂ ਦੀ ਸੂਚੀ ਜਾਰੀ ਕੀਤੀ ਹੈ। ਚੰਦਰਯਾਨ-3 (Chandrayaan-3) 2023 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਖੋਜਿਆ ਗਿਆ ਸੀ।ਗੂਗਲ ਟਰੈਂਡਸ ਦੇ ਮੁਤਾਬਕ 20 ਅਗਸਤ 2023 ਤੋਂ 26 ਅਗਸਤ 2023 ਤੱਕ ਚੰਦਰਯਾਨ-3 ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਸੀ। ਇਹ ਉਹੀ ਸਮਾਂ ਸੀ ਜਦੋਂ ਚੰਦਰਯਾਨ-3 ਨੇ ਚੰਦਰਮਾ ‘ਤੇ ਸਫਲ ਲੈਂਡਿੰਗ ਕੀਤੀ ਸੀ।

ਚੰਦਰਯਾਨ-3 (Chandrayaan-3) ਤੋਂ ਬਾਅਦ, ਕਰਨਾਟਕ ਦੇ ਚੋਣ ਨਤੀਜੇ ਸਭ ਤੋਂ ਵੱਧ ਖੋਜੀਆਂ ਜਾਣ ਵਾਲੀਆਂ ਖਬਰਾਂ ਸਨ। ਇਹ ਨਤੀਜੇ 13 ਮਈ 2023 ਨੂੰ ਆਏ ਸਨ। ਇਸ ਤੋਂ ਬਾਅਦ ਲੋਕਾਂ ਨੇ ਇਜ਼ਰਾਈਲ ਦੇ ਮੁੱਦੇ ਅਤੇ ਅਭਿਨੇਤਾ ਸਤੀਸ਼ ਕੌਸ਼ਿਕ ਦੀ ਮੌਤ ਬਾਰੇ ਜਾਣਨ ਲਈ ਦਿਲਚਸਪੀ ਦਿਖਾਈ ਹੈ। ਇਸਦੇ ਨਾਲ ਹੀ, ਬਜਟ-2023, ਤੁਰਕੀ ਵਿੱਚ ਭੂਚਾਲ, ਅਤੀਕ ਅਹਿਮਦ ਕਤਲ ਕੇਸ, ਮਣੀਪੁਰ ਹਿੰਸਾ ਅਤੇ ਉੜੀਸਾ ਰੇਲ ਹਾਦਸਾ ਸਾਲ ਦੇ ਸਿਖਰਲੇ 10 ਖੋਜ ਵਿਸ਼ਿਆਂ ਵਿੱਚ ਰਹੇ।