Chandrayaan-3

Chandrayaan-3: ਚੰਦਰਯਾਨ ਨੇ ਲੈਂਡਰ ਇਮੇਜਰ ਕੈਮਰੇ ਨਾਲ ਧਰਤੀ ਅਤੇ ਚੰਦਰਮਾ ਦੀ ਭੇਜੀ ਤਸਵੀਰ

ਚੰਡੀਗੜ੍ਹ, 10 ਜੁਲਾਈ, 2023: ਭਾਰਤ ਦਾ ‘ਚੰਦਰਯਾਨ-3’ (Chandrayaan-3) ਮਿਸ਼ਨ ਲਗਾਤਾਰ ਅੱਗੇ ਵਧ ਰਿਹਾ ਹੈ। ਚੰਦਰਯਾਨ-3 ਚੰਦਰਮਾ ਦੀ ਸਤ੍ਹਾ ਦੇ ਕਰੀਬ ਪਹੁੰਚ ਗਿਆ ਹੈ। ਇਸ ਦੌਰਾਨ, ਇਸਰੋ ਨੇ ਵੀਰਵਾਰ (10 ਅਗਸਤ) ਨੂੰ ਦੱਸਿਆ ਕਿ ਚੰਦਰਯਾਨ ਦੇ ਲੈਂਡਰ ਇਮੇਜਰ (LI) ਕੈਮਰੇ ਨੇ ਧਰਤੀ ਅਤੇ ਚੰਦਰਮਾ ਦੀ ਤਸਵੀਰ ਭੇਜੀ ਹੈ।

Image

ਚੰਦਰਯਾਨ-3 ਨੇ ਚੰਦਰਮਾ ਦੇ ਤੀਜੇ ਪੰਧ ‘ਤੇ ਪਹੁੰਚਣ ਤੋਂ ਇਕ ਦਿਨ ਬਾਅਦ ਲੈਂਡਰ ਹਰੀਜ਼ੋਂਟਲ ਵੇਲੋਸਿਟੀ (LHVC) ਕੈਮਰੇ ਤੋਂ ਇਹ ਫੋਟੋ ਖਿੱਚੀ। ਤੁਹਾਨੂੰ ਦੱਸ ਦੇਈਏ ਕਿ ਚੰਦਰਯਾਨ-3 ਮਿਸ਼ਨ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਉਦੋਂ ਤੋਂ ਚੰਦਰਯਾਨ-3 ਇਕ ਤੋਂ ਬਾਅਦ ਇਕ ਪੜਾਅ ਨੂੰ ਪਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚੰਦਰਯਾਨ-3 ਨੇ 5 ਅਗਸਤ ਨੂੰ ਚੰਦਰਮਾ ਦੇ ਪੰਧ ਵਿੱਚ ਪ੍ਰਵੇਸ਼ ਕੀਤਾ।

Image

ਇਸਰੋ ਨੇ ਬੁੱਧਵਾਰ (9 ਅਗਸਤ) ਨੂੰ ਇੱਕ ਟਵੀਟ ਵਿੱਚ ਦੱਸਿਆ ਸੀ ਕਿ ਚੰਦਰਯਾਨ-3 ਚੰਦਰਮਾ ਦੀ ਸਤ੍ਹਾ ਦੇ ਹੋਰ ਵੀ ਨੇੜੇ ਪਹੁੰਚ ਗਿਆ ਹੈ। ਅੱਜ ਚੰਦਰਯਾਨ-3 ਦੀ ਔਰਬਿਟ 174 ਕਿਲੋਮੀਟਰ x 1437 ਕਿਲੋਮੀਟਰ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲਾ ਆਪ੍ਰੇਸ਼ਨ 14 ਅਗਸਤ 2023 ਨੂੰ 11:30 ਤੋਂ 12:30 ਦਰਮਿਆਨ ਤੈਅ ਹੈ।

 

 

Scroll to Top