Chandrayaan-3

Chandrayaan-3: ਚੰਦ ਦੇ ਹੋਰ ਨਜ਼ਦੀਕ ਪਹੁੰਚਿਆ ਚੰਦਰਯਾਨ, ਵਿਕਰਮ ਲੈਂਡਰ ਚੰਦਰਮਾ ਦੇ ਹੇਠਲੇ ਪੰਧ ‘ਚ ਹੋਇਆ ਦਾਖਲ

ਚੰਡੀਗੜ੍ਹ, 18 ਅਗਸਤ 2023: ਭਾਰਤ ਦਾ ਚੰਦਰਯਾਨ ਮਿਸ਼ਨ (Chandrayaan-3) ਹੁਣ ਤੱਕ ਦੇ ਕਾਰਜਕ੍ਰਮ ਅਨੁਸਾਰ ਅੱਗੇ ਵਧ ਰਿਹਾ ਹੈ। ਵੀਰਵਾਰ ਨੂੰ ਪ੍ਰੋਪਲਸ਼ਨ ਮਾਡਿਊਲ ਨੂੰ ਚੰਦਰਯਾਨ-3 ਮਿਸ਼ਨ ਤੋਂ ਵੱਖ ਕਰ ਦਿੱਤਾ ਗਿਆ ਸੀ। ਹੁਣ ਪ੍ਰੋਪਲਸ਼ਨ ਮਡਿਊਲ ਦੇ ਵੱਖ ਹੋਣ ਤੋਂ ਬਾਅਦ ਚੰਦਰਯਾਨ-3 ਮਿਸ਼ਨ ਦਾ ਵਿਕਰਮ ਲੈਂਡਰ ਚੰਦਰਮਾ ਦੇ ਹੇਠਲੇ ਪੰਧ ਵਿੱਚ ਦਾਖਲ ਹੋ ਗਿਆ ਹੈ, ਜਿੱਥੋਂ ਚੰਦਰਮਾ ਦੀ ਸਤ੍ਹਾ ਦੀ ਦੂਰੀ ਕੁਝ ਕਿਲੋਮੀਟਰ ਹੀ ਰਹਿ ਜਾਵੇਗੀ।

ਇਸ ਦੌਰਾਨ ਇਸਰੋ ਨੇ ਦੱਸਿਆ ਕਿ ਲੈਂਡਰ ਮਡਿਊਲ (LM) ਆਮ ਵਾਂਗ ਕੰਮ ਕਰ ਰਿਹਾ ਹੈ। ਲੈਂਡਰ ਮਡਿਊਲ ਨੇ ਸਫਲਤਾਪੂਰਵਕ ਡੀਬੂਸਟਿੰਗ ਕਾਰਵਾਈ ਕੀਤੀ। ਇਸ ਤੋਂ ਬਾਅਦ ਹੁਣ ਇਸ ਦਾ ਔਰਬਿਟ 113 ਕਿਲੋਮੀਟਰ x 157 ਕਿਲੋਮੀਟਰ ਰਹਿ ਗਿਆ ਹੈ। ਦੂਜਾ ਡਿਬਲਾਸਟਿੰਗ ਆਪ੍ਰੇਸ਼ਨ 20 ਅਗਸਤ 2023 ਨੂੰ ਦੁਪਹਿਰ 2 ਵਜੇ ਦੇ ਕਰੀਬ ਕੀਤਾ ਜਾਵੇਗਾ।

ਇਸਰੋ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਦੱਸਿਆ ਕਿ ਲੈਂਡਰ ਮਡਿਊਲ ਦਾ ਅਭਿਆਸ ਅੱਜ ਸ਼ਾਮ ਕਰੀਬ 4 ਵਜੇ ਕੀਤਾ ਗਿਆ। ਇਸ ਪ੍ਰਕਿਰਿਆ ਦੇ ਤਹਿਤ, ਲੈਂਡਰ ਵਿਕਰਮ ਦੀ ਰਫਤਾਰ ਨੂੰ ਹੌਲੀ ਕਰਕੇ, ਇਸ ਨੂੰ ਚੰਦਰਮਾ ਦੇ ਪੰਧ ਵਿੱਚ ਹੇਠਾਂ ਲਿਆਂਦਾ ਗਿਆ। ਇਹ ਪ੍ਰਕਿਰਿਆ 20 ਅਗਸਤ ਨੂੰ ਵੀ ਹੋਵੇਗੀ, ਜਿਸ ਤੋਂ ਬਾਅਦ ਚੰਦਰਮਾ ਦੀ ਸਤ੍ਹਾ ਤੋਂ ਵਿਕਰਮ ਲੈਂਡਰ ਦੀ ਦੂਰੀ ਸਿਰਫ਼ 30 ਕਿਲੋਮੀਟਰ ਰਹਿ ਜਾਵੇਗੀ। ਇਸ ਤੋਂ ਬਾਅਦ 23 ਅਗਸਤ ਨੂੰ ਸ਼ਾਮ 5.47 ਵਜੇ ਚੰਦਰ ਦੀ ਸਤ੍ਹਾ ‘ਤੇ ਵਿਕਰਮ ਲੈਂਡਰ ਦੀ ਸਾਫਟ ਲੈਂਡਿੰਗ ਕੀਤੀ ਜਾਵੇਗੀ। ਵਿਕਰਮ ਲੈਂਡਰ ਦੇ ਚੰਦਰਮਾ (Chandrayaan-3)  ‘ਤੇ ਸਾਫਟ-ਲੈਂਡ ਕੀਤੇ ਜਾਣ ਦੇ ਨਾਲ ਹੀ ਇਸਰੋ ਇਤਿਹਾਸ ਰਚੇਗਾ ਅਤੇ ਭਾਰਤ ਵੀ ਚੰਦਰਮਾ ਦੀ ਸਤ੍ਹਾ ‘ਤੇ ਸਫਲਤਾਪੂਰਵਕ ਸਾਫਟ-ਲੈਂਡ ਕਰਨ ਵਾਲੇ ਕੁਝ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ।

Scroll to Top