ਚੰਡੀਗੜ੍ਹ, 14 ਜੁਲਾਈ 2023: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਭਾਰਤ ਦਾ ਤੀਜਾ ਚੰਦਰ ਮਿਸ਼ਨ ‘ਚੰਦਰਯਾਨ-3’ (Chandrayaan-3) ਲਾਂਚ ਕੀਤਾ ਗਿਆ ਹੈ। ਚੰਦਰਯਾਨ-3 ਨੇ ਦੁਪਹਿਰ 2:35 ਵਜੇ ਚੰਦਰਮਾ ਵੱਲ ਉਡਾਣ ਭਰੀ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। 615 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਮਿਸ਼ਨ ਲਗਭਗ 50 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਉਤਰੇਗਾ।
‘ਚੰਦਰਯਾਨ-3’ ਨੂੰ ਭੇਜਣ ਲਈ LVM-3 ਲਾਂਚਰ ਦੀ ਵਰਤੋਂ ਕੀਤੀ ਗਈ ਹੈ। ਜੇਕਰ ਲੈਂਡਰ ਨਰਮ ਦੱਖਣੀ ਧਰੁਵ ‘ਤੇ ਉਤਰਦਾ ਹੈ ਤਾਂ ਭਾਰਤ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਟਵੀਟ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅੱਜ ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਸ੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਪੁਲਾੜ ਕੇਂਦਰ ਵਿੱਚ ਚੰਦਰਮਾ ਮਿਸ਼ਨ ਚੰਦਰਯਾਨ-3 (Chandrayaan-3) ਦੀ ਪ੍ਰਗਤੀ ਦੀ ਨਿਗਰਾਨੀ ਕਰਦੀ ਇਸਰੋ ਦੀ ਟੀਮ ਕਰ ਰਹੀ ਹੈ | ਚੰਦਰਯਾਨ-3 ਲੈਂਡਰ, ਰੋਵਰ ਅਤੇ ਪ੍ਰੋਪਲਸ਼ਨ ਮੋਡੀਊਲ ਨਾਲ ਲੈਸ ਹੈ। ਇਸ ਦਾ ਭਾਰ ਲਗਭਗ 3,900 ਕਿਲੋਗ੍ਰਾਮ ਹੈ।
ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਤਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਕੇਂਦਰ ਪੁੱਜੇ। ਇਸ ਤੋਂ ਇਲਾਵਾ ਇਸਰੋ ਦੇ ਸਾਬਕਾ ਮੁਖੀ ਰਾਧਾਕ੍ਰਿਸ਼ਨਨ, ਕੇ ਸਿਵਨ ਅਤੇ ਏਐਸ ਕਿਰਨ ਕੁਮਾਰ ਵੀ ਚੰਦਰਯਾਨ-3 ਦੇ ਲਾਂਚ ਮੌਕੇ ਮੌਜੂਦ ਰਹੇ । ਇਨ੍ਹਾਂ ਦੇ ਨਾਲ ਹੀ ਲਾਂਚਿੰਗ ਨੂੰ ਦੇਖਣ ਲਈ ਹਜ਼ਾਰਾਂ ਲੋਕ ਪਹੁੰਚ ਚੁੱਕੇ ਹਨ।