Chandra Grahan 2025

Chandra Grahan 2025: 7 ਸਤੰਬਰ ਨੂੰ ਲੱਗੇਗਾ ਚੰਦਰ ਗ੍ਰਹਿਣ, ਕੀ ਭਾਰਤ ‘ਚ ਦਿਖਾਈ ਦੇਵੇਗਾ ?

04 ਸਤੰਬਰ 2025: ਇਸ ਸਾਲ 2025 ਦਾ ਦੂਜਾ ਚੰਦਰ ਗ੍ਰਹਿਣ 7 ਸਤੰਬਰ ਨੂੰ ਲੱਗਣ ਜਾ ਰਿਹਾ ਹੈ। ਵਿਗਿਆਨੀਆਂ ਮੁਤਾਬਕ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਇੱਕ ਸਿੱਧੀ ਰੇਖਾ ‘ਚ ਆਉਂਦੇ ਹਨ, ਤਾਂ ਧਰਤੀ ਦੇ ਕਾਰਨ ਸੂਰਜ ਦੀ ਰੌਸ਼ਨੀ ਚੰਦਰਮਾ ‘ਤੇ ਨਹੀਂ ਪੈਂਦੀ। ਇਸ ਘਟਨਾ ਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ।

ਇਹ ਗ੍ਰਹਿਣ ਪੂਰਨ ਚੰਦਰ ਗ੍ਰਹਿਣ ਹੋਵੇਗਾ ਅਤੇ ਭਾਦੋਂ ਮਹੀਨੇ ਦੀ ਪੂਰਨਮਾਸ਼ੀ ਦੀ ਤਾਰੀਖ 7 ਅਤੇ 8 ਸਤੰਬਰ ਦੀ ਰਾਤ ਨੂੰ ਲੱਗੇਗਾ। ਸਾਲ ਦਾ ਦੂਜਾ ਚੰਦਰ ਗ੍ਰਹਿਣ 7 ਸਤੰਬਰ ਨੂੰ ਰਾਤ 9:58 ਵਜੇ ਤੋਂ ਸ਼ੁਰੂ ਹੋਵੇਗਾ ਅਤੇ 8 ਸਤੰਬਰ ਨੂੰ ਦੁਪਹਿਰ 1:26 ਵਜੇ ਤੱਕ ਰਹੇਗਾ। ਇਸ ਮੌਕੇ ਚੰਦਰਮਾ ਦਾ ਰੰਗ ਬਦਲਿਆ ਹੋਇਆ ਦਿਖਾਈ ਦੇਵੇਗਾ ਅਤੇ ਸਮਾਨ ‘ਚ ਚੰਦਰਮਾ ਦਾ ਰੰਗ ਲਾਲ ਦਿਖਾਈ ਦੇਵੇਗਾ। ਇਸ ਗ੍ਰਹਿਣ ਨੂੰ ਕੌਰਨ ਮੂਨ ਨਾਮ ਦਿੱਤਾ ਗਿਆ ਹੈ।

ਕਿਵੇਂ ਲੱਗਦਾ ਹੈ ਚੰਦਰ ਗ੍ਰਹਿਣ ?

ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਚੰਦਰਮਾ ਇੱਕ ਉਪਗ੍ਰਹਿ ਹੈ, ਜੋ ਧਰਤੀ ਦੁਆਲੇ ਘੁੰਮਦਾ ਹੈ। ਇਸ ਸਮੇਂ ਦੌਰਾਨ, ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਆਉਂਦੀ ਹੈ, ਤਾਂ ਸੂਰਜ ਦੀ ਰੌਸ਼ਨੀ ਚੰਦਰਮਾ ਤੱਕ ਨਹੀਂ ਪਹੁੰਚਦੀ। ਇਸ ਕਾਰਨ ਧਰਤੀ ਦਾ ਪਰਛਾਵਾਂ ਚੰਦਰਮਾ ‘ਤੇ ਪੈਂਦਾ ਹੈ। ਇਸ ਖਗੋਲੀ ਘਟਨਾ ਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ।

ਇਹ ਖਗੋਲੀ ਘਟਨਾ ਪੂਰਨਮਾਸ਼ੀ ਵਾਲੇ ਦਿਨ ਹੁੰਦੀ ਹੈ। ਹਿੰਦੂ ਕੈਲੰਡਰ ਦੇ ਮੁਤਾਬਕ ਪੂਰਨਮਾਸ਼ੀ ਹਰ ਮਹੀਨੇ ਦੇ ਸ਼ੁਕਲ ਪਕਸ਼ ਦੇ ਆਖਰੀ ਦਿਨ ਪੈਂਦੀ ਹੈ। ਚੰਦਰ ਗ੍ਰਹਿਣ ਸਿਰਫ਼ ਪੂਰਨਮਾਸ਼ੀ ਵਾਲੇ ਦਿਨ ਹੀ ਹੁੰਦਾ ਹੈ। ਚੰਦਰਮਾ ਨੂੰ ਧਰਤੀ ਦੁਆਲੇ ਘੁੰਮਣ ਅਤੇ ਇੱਕ ਪੂਰਨਮਾਸ਼ੀ ਤੋਂ ਦੂਜੇ ਪੂਰਨਮਾਸ਼ੀ ਤੱਕ ਇੱਕ ਚੱਕਰ ਪੂਰਾ ਕਰਨ ਲਈ ਸਿਰਫ਼ 29.5 ਦਿਨ ਲੱਗਦੇ ਹਨ।

ਚੰਦਰ ਗ੍ਰਹਿਣ ਕਿੱਥੇ ਦਿਖਾਈ ਦੇਵੇਗਾ?

ਇਹ ਚੰਦਰ ਗ੍ਰਹਿਣ ਭਾਰਤ ‘ਚ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਇਹ ਚੰਦਰ ਗ੍ਰਹਿਣ ਏਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਦੇ ਕਈ ਹਿੱਸਿਆਂ ‘ਚ ਦੇਖਿਆ ਜਾ ਸਕਦਾ ਹੈ।

Read More: Chandra Grahan 2025: ਅੱਜ ਲੱਗੇਗਾ ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਕੀ ਭਾਰਤ ‘ਚ ਦਿਖੇਗਾ ?

Scroll to Top