ਚੰਡੀਗੜ੍ਹ : ਰੱਖੜੀ ਮੌਕੇ ਔਰਤਾਂ

ਚੰਡੀਗੜ੍ਹ : ਰੱਖੜੀ ਮੌਕੇ ਔਰਤਾਂ ਨੂੰ ਮਿਲਿਆ ਤੋਹਫ਼ਾ ,ਨਹੀਂ ਲੱਗੇਗਾ ਬੱਸਾਂ ਦਾ ਕਿਰਾਇਆ

ਚੰਡੀਗੜ੍ਹ ,21 ਅਗਸਤ 2021 : ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ | ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ ਕੇ ਉਹਨਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੀਆਂ ਹਨ |

ਭਰਾਵਾਂ ਵੱਲੋ ਵੀ ਭੈਣਾਂ ਨੂੰ ਇਸ ਮੌਕੇ ਕੋਈ ਨਾ ਕੋਈ ਤੋਹਫ਼ਾ ਦਿੱਤਾ ਜਾਂਦਾ ਹੈ | ਇਸੇ ਦੇ ਚਲਦਿਆਂ ਚੰਡੀਗੜ੍ਹ ਪ੍ਰਸ਼ਾਂਸਨ ਨੇ ਰੱਖੜੀ ਦੇ ਤਿਉਹਾਰ ਤੇ ਔਰਤਾਂ ਨੂੰ ਸੀਟੀਯੂ ਬੱਸਾਂ ਵਿੱਚ ਫ੍ਰੀ ਸਫ਼ਰ ਕਰਨ ਦਾ ਤੋਹਫ਼ਾ ਦਿੱਤਾ ਹੈ | ਰੱਖੜੀ ਵਾਲੇ ਦਿਨ ਔਰਤਾਂ ਫ੍ਰੀ ਸਫ਼ਰ ਕਰ ਸਕਦੀਆਂ ਹਨ |

ਦੱਸਦਈਏ ਕਿ 22 ਅਗਸਤ ਨੂੰ ਔਰਤਾਂ ਲਈ ਚੰਡੀਗੜ੍ਹ ਦੀਆਂ ਸਾਰੀਆਂ ਲੋਕਲ ਏਸੀ ,ਨਾਨ-ਏਸੀ ਸੀਟੀਯੂ ਬੱਸਾਂ ਵਿੱਚ ਫ੍ਰੀ ਸਫ਼ਰ ਕਰਵਾਇਆ ਜਾਵੇਗਾ | ਤੁਹਾਨੂੰ ਇਹ ਵੀ ਦੱਸਦਈਏ ਕਿ ਇਹ ਸਹੂਲਤ ਲੰਬੇ ਰੂਟ ਤੇ ਲਾਗੂ ਨਹੀਂ ਹੋਵੇਗੀ |

Scroll to Top