Site icon TheUnmute.com

ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ ਅਤੇ ਡਿਪਟੀ ਮੇਅਰ, ‘ਆਪ’ ਤੇ ਭਾਜਪਾ ਵਿਚਾਲੇ ਫਸਵਾਂ ਮੁਕਾਬਲਾ

Chandigarh

ਚੰਡੀਗੜ੍ਹ 17 ਜਨਵਰੀ 2023: ਚੰਡੀਗੜ੍ਹ (Chandigarh) ਨੂੰ ਅੱਜ ਯਾਨੀ 17 ਜਨਵਰੀ ਨੂੰ ਨਵਾਂ ਮੇਅਰ ਅਤੇ ਡਿਪਟੀ ਮੇਅਰ ਮਿਲਣਗੇ । ਨਵੇਂ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਨਾਲ ਡਿਪਟੀ ਮੇਅਰ ਦੇ ਅਹੁਦੇ ਦੀ ਚੋਣ ਅੱਜ ਨਗਰ ਨਿਗਮ ਭਵਨ ਵਿਖੇ ਹੋਵੇਗੀ। ਚੋਣਾਂ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਵੱਲੋਂ ਚੋਣਾਂ ਵਿੱਚ ਹਿੱਸਾ ਨਾ ਲੈਣ ਦੇ ਐਲਾਨ ਤੋਂ ਬਾਅਦ ਭਜਾਪ ਦੀ ਰਾਹ ਪਹਿਲਾਂ ਨਾਲੋਂ ਸੌਖੀ ਹੋ ਗਈ ਹੈ। ਦੂਜੇ ਪਾਸੇ ‘ਆਪ’ ਨੂੰ ਉਮੀਦ ਹੈ ਕਿ ਜੇਕਰ ਕਾਂਗਰਸ ਨੇ ਚੋਣਾਂ ਵਿੱਚ ਹਿੱਸਾ ਲਿਆ ਹੁੰਦਾ ਤਾਂ ਸ਼ਾਇਦ ਉਸ ਨੂੰ ਫਾਇਦਾ ਹੁੰਦਾ।

ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਅਹਿਮ ਰੋਲ ਅਦਾ ਕਰੇਗੀ । ਅਕਾਲੀ ਦਲ ਨੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ। ਕੌਂਸਲਰ ਹਰਦੀਪ ਬੁਟਰੇਲਾ ਦਾ ਕਹਿਣਾ ਹੈ ਕਿ ਮੰਗਲਵਾਰ ਦੀ ਮੀਟਿੰਗ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਦੂਜੇ ਪਾਸੇ ਅਸੰਤੁਸ਼ਟ ਕੌਂਸਲਰਾਂ ਵੱਲੋਂ ਕਰਾਸ ਵੋਟਿੰਗ ਦਾ ਵੀ ਖਤਰਾ ਬਣਿਆ ਹੋਇਆ ਹੈ ਕਿਉਂਕਿ ਭਾਜਪਾ ਨੇ ਦੋ-ਤਿੰਨ ਵਾਰ ਚੋਣ ਜਿੱਤ ਚੁੱਕੇ ਕੌਂਸਲਰਾਂ ਨੂੰ ਪਛਾੜ ਕੇ ਪਹਿਲੀ ਵਾਰ ਮੇਅਰ ਦੇ ਅਹੁਦੇ ਲਈ ਅਨੂਪ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ।

ਪਿਛਲੀ ਵਾਰ ਡਿਪਟੀ ਮੇਅਰ ਰਹੇ ਅਨੂਪ ਗੁਪਤਾ ਨੂੰ ਭਾਜਪਾ ਵੱਲੋਂ ਮੇਅਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਜਸਬੀਰ ਸਿੰਘ ਲਾਡੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਹਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਜਦੋਂਕਿ ‘ਆਪ’ ਵੱਲੋਂ ਇਨ੍ਹਾਂ ਅਹੁਦਿਆਂ ‘ਤੇ ਤਰੁਣ ਮਹਿਤਾ ਅਤੇ ਸੁਮਨ ਸ਼ਰਮਾ ਖੜ੍ਹੇ ਹਨ।

Exit mobile version