10 ਜੁਲਾਈ 2025: ਲਗਾਤਾਰ ਕਈ ਦਿਨਾਂ ਤੋਂ ਹੋ ਪੈ ਰਹੇ ਨੇ ਮੀਂਹ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਚੰਡੀਗੜ੍ਹ (chandigarh) ਵਿੱਚ ਮੀਂਹ ਨੇ ਇੱਕ ਵਾਰ ਫਿਰ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਵੀਰਵਾਰ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ (weather department) ਨੇ ਚੰਡੀਗੜ੍ਹ ਵਿੱਚ ਸੰਤਰੀ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ 1161 ਫੁੱਟ ਤੱਕ ਵੱਧ ਗਿਆ ਹੈ, ਜਦੋਂ ਕਿ ਹੜ੍ਹ ਗੇਟ 1163 ਫੁੱਟ ‘ਤੇ ਖੋਲ੍ਹਿਆ ਗਿਆ ਹੈ। ਜੇਕਰ ਇਸੇ ਤਰ੍ਹਾਂ ਮੀਂਹ ਜਾਰੀ ਰਿਹਾ ਅਤੇ ਪਾਣੀ ਦਾ ਪੱਧਰ 2 ਫੁੱਟ ਹੋਰ ਵਧ ਗਿਆ, ਤਾਂ ਪ੍ਰਸ਼ਾਸਨ ਨੂੰ ਹੜ੍ਹ ਗੇਟ ਖੋਲ੍ਹਣਾ ਪੈ ਸਕਦਾ ਹੈ।
ਮੀਂਹ ਅਤੇ ਸੰਭਾਵੀ ਪਾਣੀ ਭਰਨ ਦੇ ਮੱਦੇਨਜ਼ਰ, ਨਗਰ ਨਿਗਮ ਅਤੇ ਯੂਟੀ ਪ੍ਰਸ਼ਾਸਨ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਅਲਰਟ (alert) ‘ਤੇ ਰੱਖਿਆ ਹੈ। ਖਾਸ ਕਰਕੇ ਨੀਵੇਂ ਇਲਾਕਿਆਂ ਵਿੱਚ ਵਿਸ਼ੇਸ਼ ਚੌਕਸੀ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦੇ ਆਸ-ਪਾਸ ਹੋ ਸਕਦਾ ਹੈ।
ਖੋਲ੍ਹੇ ਜਾਣਗੇ ਫਲੱਡ ਦਰਵਾਜ਼ੇ
ਪ੍ਰਸ਼ਾਸਨ ਸੁਖਨਾ ਝੀਲ (sukhna lake) ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਜੇਕਰ ਮੀਂਹ ਜਾਰੀ ਰਿਹਾ ਅਤੇ ਪਾਣੀ ਦਾ ਪੱਧਰ 1163 ਫੁੱਟ ਤੱਕ ਪਹੁੰਚ ਗਿਆ, ਤਾਂ ਫਲੱਡ ਗੇਟ ਦੇ ਦਰਵਾਜ਼ੇ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਨੂੰ ਹੜ੍ਹਾਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ।
Read More: Chandigarh: ਸੁਖਨਾ ਝੀਲ ਦਾ ਸੁੱਕ ਰਿਹਾ ਪਾਣੀ, 1156.35 ਫੁੱਟ ਹੋ ਗਿਆ ਪਾਣੀ ਦਾ ਪੱਧਰ