ਚੰਡੀਗੜ੍ਹ, 09 ਜੂਨ 2025: ਚੰਡੀਗੜ੍ਹ ਮੌਸਮ: ਚੰਡੀਗੜ੍ਹ ‘ਚ ਇਸ ਵਾਰ ਪੂਰੇ ਮਈ ਮਹੀਨੇ ਅਤੇ ਫਿਰ ਜੂਨ ਦੇ ਪਹਿਲੇ ਹਫ਼ਤੇ ਮੀਂਹ ਤੋਂ ਰਾਹਤ ਮਿਲਣ ਤੋਂ ਬਾਅਦ ਹੁਣ ਇਸ ਸੀਜ਼ਨ ‘ਚ ਪਹਿਲੀ ਵਾਰ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਹੀਟਵੇਵ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ|
ਚੱਲ ਰਹੀਆਂ ਗਰਮ ਹਵਾਵਾਂ ਆਉਣ ਵਾਲੇ ਦਿਨਾਂ ਦੌਰਾਨ ਜਾਰੀ ਰਹਿ ਸਕਦੀਆਂ ਹਨ | ਹਵਾਵਾਂ ਦਾ ਪੈਟਰਨ ਅਜਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਰਾਤ ਨੂੰ ਵੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਅਗਲੇ ਦਿਨਾਂ ਦੌਰਾਨ ਪਾਰਾ 43 ਡਿਗਰੀ ਨੂੰ ਪਾਰ ਕਰ ਸਕਦਾ ਹੈ। ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ‘ਚ ਹੀਟਵੇਵ ਚੱਲ ਸਕਦੀ ਹੈ | ਇਸਦੇ ਨਾਲ ਹੀ 40 ਤੋਂ 60 ਕਿਲੋਮੀਟਰ ਦੀ ਰਫ਼ਤਾਰ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ |
ਇਸ ਵਾਰ ਮਾਨਸੂਨ ਨੇ 10 ਦਿਨ ਪਹਿਲਾਂ ਦੇਸ਼ ‘ਚ ਦਸਤਕ ਦਿੱਤੀ ਸੀ ਅਤੇ ਦੱਖਣੀ ਭਾਰਤ ਨੂੰ ਕਵਰ ਕਰਦਿਆਂ ਮੱਧ ਮਹਾਰਾਸ਼ਟਰ ਤੱਕ ਪਹੁੰਚ ਗਿਆ ਸੀ, ਪਰ 2 ਜੂਨ ਤੋਂ ਬਾਅਦ ਮਾਨਸੂਨ ‘ਚ ਵੀ ਰੁਕਵਾਟ ਆਈ ਹੈ। ਇਸ ਰੁਕਣ ਤੋਂ ਬਾਅਦ ਉਮੀਦ ਹੈ ਕਿ 13 ਜੂਨ ਦੇ ਆਸਪਾਸ, ਮਾਨਸੂਨ ਦੁਬਾਰਾ ਸਰਗਰਮ ਹੋ ਜਾਵੇਗਾ | ਜੇਕਰ ਮਾਨਸੂਨ ਆਮ ਤਾਰੀਖਾਂ ਨਾਲ ਵਧਦਾ ਹੈ, ਤਾਂ 25 ਜੂਨ ਦੇ ਆਸਪਾਸ ਪ੍ਰੀ-ਮਾਨਸੂਨ ਦਾ ਮੀਂਹ ਸ਼ੁਰੂ ਹੋ ਸਕਦੀ ਹੈ।
Read More: ਚੰਡੀਗੜ੍ਹ ਮੌਸਮ: ਚੰਡੀਗੜ੍ਹ ਦੇ ਤਾਪਮਾਨ ‘ਚ ਵਾਧਾ, ਆਉਣ ਵਾਲੇ ਦਿਨਾਂ ‘ਚ ਗਰਮੀ ਤੋਂ ਨਹੀਂ ਮਿਲੇਗੀ ਰਾਹਤ