NIRF-2025 ਰੈਂਕਿੰਗ ’ਚ ਚਮਕੀ ਚੰਡੀਗੜ੍ਹ ਯੂਨੀਵਰਸਿਟੀ, ਭਾਰਤ ਦੀ ਚੋਟੀ ਦੀਆਂ ਯੂਨੀਵਰਸਿਟੀਆਂ ’ਚ 19ਵਾਂ ਰੈਂਕ ਕੀਤਾ ਹਾਸਲ

ਮੋਹਾਲੀ 7 ਸਤੰਬਰ 2025 : ਉੱਚ ਸਿੱਖਿਆ ਸੰਸਥਾਵਾਂ ਦੀ ਰੈਂਕਿੰਗ ’ਚ ਚੰਡੀਗੜ੍ਹ ਯੂਨੀਵਰਸਿਟੀ (Chandigarh University) ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫ਼੍ਰੇਮਵਰਕ (ਐੱਨਆਈਆਰਐੱਫ਼)-2025 ਦੇ 10ਵੇਂ ਅਡੀਸ਼ਨ ’ਚ ਚੰਡੀਗੜ੍ਹ ਯੂਨੀਵਰਸਿਟੀ ਨੇ 19ਵਾਂ ਰੈਂਕ ਹਾਸਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਤੋਂ ਇਲਾਵਾ, ਰੈਂਕਿੰਗਜ਼ ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਉੱਤਰ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ’ਚ ਪਹਿਲਾ ਰੈਂਕ ਹਾਸਲ ਕਰ ਕੇ ਖੇਤਰ ਦੀ ਮੋਹਰੀ ਯੂਨੀਵਰਸਿਟੀ ਬਣ ਕੇ ਉੱਭਰੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਇਹ ਮੁਕਾਮ ਅਕਾਦਮਿਕ, ਪਲੇਸਮੈਂਟ, ਖੋਜ ਅਤੇ ਨਵੀਨਤਾ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਕੇ ਹਾਸਲ ਕੀਤਾ ਹੈ।

2012 ਵਿੱਚ ਸਥਾਪਿਤ ਹੋਈ ਚੰਡੀਗੜ੍ਹ ਯੂਨੀਵਰਸਿਟੀ (Chandigarh University) ਨੇ ਨੈਸ਼ਨਲ ਰੈਂਕਿੰਗਜ਼ ’ਚ ਪਿਛਲੇ 13 ਸਾਲਾਂ ’ਚ ਭਾਰੀ ਵਾਧਾ ਹੋਇਆ ਹੈ। ਸਾਲ 2021 ਵਿੱਚ ਸੀਯੂ ਨੂੰ ਐੱਨਆਈਆਰਐੱਫ਼ ਰੈਂਕਿੰਗ ਵਿੱਚ 77ਵਾਂ ਰੈਂਕ ਹਾਸਲ ਕੀਤਾ ਸੀ, ਇਸ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ ਲਗਾਤਾਰ ਉੱਚ ਰੈਂਕਿੰਗ ਹਾਸਲ ਕਰਦੀ ਰਹੀ ਹੈ ਤੇ ਇਹ ਸਿਲਸਿਲਾ 2025 ਵਿੱਚ ਵੀ ਜਾਰੀ ਹੈ। ਇਸ ਸਾਲ 2025 ਵਿੱਚ ਸੀਯੂ 58 ਸਥਾਨ ਉੱਪਰ ਚੜ੍ਹ ਕੇ 19ਵਾਂ ਰੈਂਕ ਹਾਸਲ ਕੀਤਾ ਹੈ, 5 ਸਾਲਾਂ ਦੇ ਥੋੜੇ ਸਮੇਂ ਵਿੱਚ ਨੈਸ਼ਨਲ ਰੈਂਕਿੰਗ ਦਾ ਵਾਧਾ ਦਰਜ ਕੀਤਾ ਗਿਆ ਹੈ।

13 ਸਾਲਾਂ ਦੇ ਆਪਣੇ ਕਾਰਜ਼ਕਾਲ ਵਿੱਚ ਚੰਡੀਗੜ੍ਹ ਯੂਨੀਵਰਸਿਟੀ (Chandigarh University) ਨੇ ਆਈਆਈਟੀ ਅਤੇ ਆਈਆਈਐੱਮ ਵਰਗੇ ਚੋਟੀ ਦੇ ਉੱਚ ਅਕਾਦਮਿਕ ਅਦਾਰਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਈ ਹੈ। ਇਥੇ ਹੀ ਨਹੀਂ ਸੀਯੂ ਦੀ ਅਕਾਦਮਿਕ ਉੱਤਮਤਾ, ਖੋਜ, ਨਵੀਨਤਾ, ਗਲੋਬਲ ਅੰਗੇਜਮੈਂਟ, ਸ਼ਾਨਦਾਰ ਪਲੇਸਮੈਂਟ ਰਿਕਾਰਡ ਅਤੇ ਉਦਯੋਗ ਅਨੁਕੂਲ ਸਿੱਖਿਆ ਦੀ ਨਿਰੰਤਰਤਾ ਨੇ ਦੇਸ਼ ਦੀਆਂ ਸਭ ਤੋਂ ਤੇਜੀ ਨਾਲ ਅੱਗੇ ਵੱਧ ਰਹੀਆਂ ਯੂਨੀਵਰਸਿਟੀਆਂ ’ਚੋਂ ਇੱਕ ਵਜੋਂ ਸਥਾਪਿਤ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ 2023 ਵਿੱਚ ਸੀਯੂ ਨੇ ਐਨਆਈਆਰਐਫ਼ ਰੈਂਕਿੰਗ ਵਿੱਚ 27ਵਾਂ ਸਥਾਨ ਹਾਸਲ ਕੀਤਾ ਸੀ, ਇਸ ਤੋਂ ਬਾਅਦ 2024 ਵਿੱਚ ਸੀਯੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਰੈਂਕਾਂ ਦੇ ਸੁਧਾਰ ਨਾਲ 20ਵਾਂ ਰੈਂਕ ਹਾਸਲ ਕੀਤਾ ਸੀ, ਜਦਕਿ ਇਸ ਸਾਲ 19ਵਾਂ ਰੈਂਕ ਹਾਸਲ ਕੀਤਾ ਹੈ। ਸਿੱਖਿਆ ਮੰਤਰਾਲੇ ਦੀ ਸਾਲਾਨਾ ਰੈਂਕਿੰਗ (ਐੱਨਆਈਆਰਐੱਫ਼-2025) ਦੇ ਅਨੁਸਾਰ, ਯੂਨੀਵਰਸਿਟੀ ਨੇ ਵੱਖ-ਵੱਖ ਅਕਾਦਮਿਕ ਵਿਸ਼ਿਆਂ ਵਿੱਚ ਆਪਣੀ ਰੈਂਕਿੰਗ ਵਿੱਚ ਕਾਫ਼ੀ ਸੁਧਾਰ ਕੀਤਾ ਹੈ ਅਤੇ ਖੇਤਰੀ ਅਤੇ ਕੌਮੀ ਪੱਧਰ ’ਤੇ ਚੋਟੀ ਦੀ ਯੂਨੀਵਰਸਿਟੀਆਂ ਵਿਚੋਂ ਇੱਕ ਬਣ ਕੇ ਉੱਭਰੀ ਹੈ।

ਇੰਜੀਨੀਅਰਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ (Chandigarh University) (ਸੀਯੂ) ਨੇ ਇਸ ਸਾਲ 31ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦੋਂ ਕਿ ਪਿਛਲੇ ਸਾਲ 32ਵਾਂ ਰੈਂਕ ਸੀ।ਇਸ ਦੇ ਨਾਲ ਹੀ ਇੰਜੀਨੀਅਰਿੰਗ ਵਿਚ ਦੇਸ਼ ਦੀਆਂ ਨਿੱਜੀ ਯੂਨੀਵਰਸਿਟੀਆਂ ਵਿਚ 7ਵਾਂ ਰੈਂਕ ਹਾਸਲ ਕੀਤਾ ਹੈ। ਉੱਤਰ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਤੀਜਾ ਅਤੇ ਪੰਜਾਬ ਵਿੱਚ ਦੂਜਾ ਰੈਂਕ ਪ੍ਰਾਪਤ ਕੀਤਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਨੇ ਐੱਨਆਈਆਰਐੱਫ ਰੈਂਕਿੰਗ ਦੀ ਰਿਸਰਚ ਰੈਂਕਿੰਗ ਵਿਚ ਸ਼ੁਰੂਆਤ ਕਰਦੇ ਹੋਏ ਆਪਣੇ ਪਹਿਲੇ ਸਾਲ ਹੀ 34ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ, ਸੀਯੂ ਨੇ ਰਿਸਰਚ ’ਚ ਉੱਤਰ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ’ਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ।

ਇਸੇ ਤਰ੍ਹਾਂ, ਮੈਨੇਜਮੈਂਟ ਇੰਸਟੀਚਿਊਟ ਵਿੱਚ ਵੀ, ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ ਸਾਲ ਓਵਰਆਲ 36ਵਾਂ ਰੈਂਕ ਪ੍ਰਾਪਤ ਕੀਤਾ ਸੀ। ਇਸੇ ਤਰ੍ਹਾਂ ਚੌਥਾ ਰੈਂਕ ਦੇ ਸੁਧਾਰ ਨਾਲ ਹੁਣ 32ਵਾਂ ਰੈਂਕ ਪ੍ਰਾਪਤ ਕਰ ਲਿਆ ਹੈ। ਇਸੇ ਤਰ੍ਹਾਂ, ਭਾਰਤ ਦੀ ਚੋਟੀ ਦੀਆਂ ਨਿੱਜੀ ਯੂਨੀਵਰਸਿਟੀਆਂ ’ਚ 7ਵਾਂ ਰੈਂਕ ਹਾਸਲ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਮੈਨੇਜਮੈਂਟ ਡੋਮੇਨ ਦੇ ਖੇਤਰ ’ਚ ਉੱਤਰ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 5ਵਾਂ ਰੈਂਕ ਅਤੇ ਪੰਜਾਬ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ।

ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਵੱਡੀ ਛਾਲ ਮਾਰ ਕੇ ਫਾਰਮੇਸੀ ਵਿੱਚ 15ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਇਸਦਾ 20ਵਾਂ ਰੈਂਕ ਸੀ।ਇਸ ਦੇ ਨਾਲ, ਹੀ ਫਾਰਮੇਸੀ ਵਿਚ ਦੇਸ਼ ਭਰ ਦੀਆਂ ਨਿੱਜੀ ਯੂਨੀਵਰਸਿਟੀਆ ਵਿਚ 9ਵਾਂ ਰੈਂਕ ਹਾਸਲ ਕੀਤਾ ਹੈ।ਚੰਡੀਗੜ੍ਹ ਯੂਨੀਵਰਸਿਟੀ ਨੇ ਫਾਰਮੇਸੀ ਖੇਤਰ ਵਿੱਚ ਉੱਤਰ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਚੌਥਾ ਰੈਂਕ ਪ੍ਰਾਪਤ ਕੀਤਾ ਹੈ।

ਐੱਨਆਈਆਰਐੱਫ-2025 ਦੇ ਅਨੁਸਾਰ, ਚੰਡੀਗੜ੍ਹ ਯੂਨੀਵਰਸਿਟੀ ਭਾਰਤ ਵਿੱਚ ਆਰਕੀਟੈਕਚਰ ਅਤੇ ਪਲਾਨਿੰਗ ਦੇ ਖੇਤਰ ਵਿੱਚ 14ਵਾਂ ਰੈਂਕ ਹਾਸਲ ਕੀਤਾ ਹੈ।ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਆਰਕੀਟੈਕਚਰ ’ਚ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

2025 ਰੈਂਕਿੰਗ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ 19ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਉਹ ਵੀ 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ, ਸਿਰਫ 12 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਕੀਤਾ ਹੈ। ਇਹ ਰੈਂਕਿੰਗ ਸਾਡੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਅਤਿ-ਆਧੁਨਿਕ ਸਰੋਤਾਂ, ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦਾ ਪ੍ਰਮਾਣ ਹੈ। 19ਵਾਂ ਰੈਂਕ ਸਿੱਖਿਆ, ਪਲੇਸਮੈਂਟ, ਖੋਜ ਅਤੇ ਨਵੀਨਤਾ ਵਿੱਚ ਸਾਡੇ ਉੱਚ ਮਿਆਰ ਨੂੰ ਦਰਸਾਉਂਦਾ ਹੈ। ਇਸਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਦੇ ਆਈਆਈਟੀ ਅਤੇ ਆਈਆਈਐੱਮ ਵਰਗੇ ਉੱਚਤਮ ਵਿਦਿਅਕ ਸੰਸਥਾਨਾਂ ਵਿੱਚ ਸ਼ਾਮਲ ਕੀਤਾ ਹੈ।

ਸੀਨੀਅਰ ਮੈਨੇਜਿੰਗ ਡਾਇਰੈਕਟਰ ਸੰਧੂ ਨੇ ਕਿਹਾ ਕਿ ਐੱਨਆਰਆਈਐੱਫ-2025 ਰੈਂਕਿੰਗ ਵਿੱਚ ਰਿਸਰਚ ਦੇ ਖੇਤਰ ’ਚ ਭਾਰਤ ਵਿੱਚੋਂ 34ਵਾਂ ਰੈਂਕ ਅਤੇ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਰੈਂਕ ਪ੍ਰਾਪਤ ਕਰਨਾ ਚੰਡੀਗੜ੍ਹ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ। ਇਹ ਨਵੀਨਤਾ, ਖੋਜ ਅਤੇ ਸਿੱਖਿਆ ਲਈ ਸਾਡ ਵਚਨਬੱਧਤਾ ਨੂੰ ਦਰਸਾਉਂਦਾ ਹੈ।

Read More: ਚੰਡੀਗੜ੍ਹ ਯੂਨੀਵਰਸਿਟੀ ਮਾਕਾ ਟ੍ਰਾਫ਼ੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣੀ

 

ਵਿਦੇਸ਼

Scroll to Top