Chandigarh University

ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ ‘ਚ ਚੋਟੀ ਦੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ‘ਚ 16 ਰੈਂਕ ਕੀਤਾ ਹਾਸਲ

ਚੰਡੀਗੜ੍ਹ/ਮੋਹਾਲੀ 19 ਜੂਨ 2025: ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ‘ਚ ਚੰਡੀਗੜ੍ਹ ਯੂਨੀਵਰਸਿਟੀ (Chandigarh University) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀਆਂ ਟਾਪ ਦੇ ਫੀਸਦ ਯੂਨੀਵਰਸਿਟੀਆਂ ਦੀ ਸ੍ਰੇਣੀ ਵਿਚ ਜਗ੍ਹਾ ਬਣਾਈ ਹੈ। ਇਸਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦੁਨੀਆ ਦੀਆਂ ਟਾਪ 600 ਯੂਨੀਵਰਸਿਟੀਆਂ ‘ਚ ਸ਼ੁਮਾਰ ਹੋ ਗਈ ਹੈ ਅਤੇ ਵਿਸ਼ਵ ਪੱਧਰ ‘ਤੇ ਚੰਡੀਗੜ੍ਹ ਯੂਨੀਵਰਸਿਟੀ ਨੇ 125 ਸਥਾਨਾਂ ਦਾ ਸਾਨਦਾਰ ਸੁਧਾਰ ਕਰਦੇ ਹੋਏ 575ਵਾਂ ਰੈਂਕ ਹਾਸਲ ਕੀਤਾ ਹੈ।

ਇਸ ਦੇ ਇਲਾਵਾ ਭਾਰਤੀ ਯੂਨੀਵਰਸਿਟੀਆਂ ਦੀ ਰੈਂਕਿੰਗ ਜਿਸ ‘ਚ ਚੋਟੀ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਸ਼ਾਮਲ ਹਨ | ਜਿਸ ‘ਚ ਚੰਡੀਗੜ੍ਹ ਯੂਨੀਵਰਸਿਟੀ 18ਵੇਂ ਸਥਾਨ ਤੋਂ 16ਵੇਂ ਸਥਾਨ ‘ਤੇ ਪਹੁੰਚ ਗਈ ਹੈ। ਕਿਊਐਸ ਵਰਲਡ ਯੂਨੀਵਰਸਿਟੀ ਰੈਕਿੰਗਜ਼ 2026 ‘ਚ ਭਾਰਤ ਦੀਆਂ ਕੁੱਲ 54 ਯੂਨੀਵਰਸਿਟੀਆਂ ਸ਼ਾਮਲ ਹਨ।

ਵਿਸ਼ਵ ਪੱਧਰ ‘ਤੇ ਰੁਜ਼ਗਾਰ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਪ੍ਰਭਾਵਸ਼ਾਲੀ ਰੁਤਬਾ ਦਿਖਾਉਂਦੇ ਹੋਇਆ ਪਿਛਲੇ ਸਾਲ ਦੇ ਮੁਕਾਬਲੇ ਇੰਪਲਾਇਰ ਰੈਪੂਟੇਸ਼ਨ ‘ਚ 25 ਸਥਾਨਾਂ ਦੀ ਛਾਲ ਮਾਰਦੇ ਹੋਏ ਵਿਸ਼ਵ ਪੱਧਰ ‘ਤੇ 147 ਵਾਂ ਰੈਂਕ ਹਾਸਲ ਕੀਤਾ ਹੈ। ਭਾਰਤ ‘ਚ ਚੰਡੀਗੜ੍ਹ ਯੂਨੀਵਰਸਿਟੀ ਇੰਪਲਾਇਰ ਰੈਪੂਟੇਸ਼ਨ ‘ਚ 7ਵੇਂ ਸਥਾਨ ‘ਤੇ ਹੈ। ਇਨ੍ਹਾਂ ਅੰਕੜਿਆਂ ਤੋਂ ਰੁਜ਼ਗਾਰ ਯੋਗਤਾ ਅਤੇ ਰੁਜਗਾਰਦਾਤਾਵਾਂ ‘ਚ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਤਿਸ਼ਠਾ ਦਾ ਪਤਾ ਲਗਦਾ ਹੈ।

ਚੰਡੀਗੜ੍ਹ ਯੂਨੀਵਰਸਿਟੀ (Chandigarh University) ਅੰਤਰਰਾਸ਼ਟਰੀ ਖੋਜ ਨੈੱਟਵਰਕ ‘ਚ ਭਾਰਤ ਅੰਦਰ 12ਵੇਂ ਰੈਂਕ ‘ਤੇ ਪਹੁੰਚ ਗਈ ਹੈ।ਪਿਛਲੇ ਸਾਲ ਦੇ ਮੁਕਾਬਲੇ ਯੂਨੀਵਰਸਿਟੀ ਨੇ 26ਵੇਂ ਸਥਾਨ ਤੋਂ 14 ਸਥਾਨਾਂ ਦੀ ਛਾਲ ਮਾਰੀ ਹੈ। ਅੰਤਰਰਾਸ਼ਟਰੀ ਖੋਜ ਨੈੱਟਵਰਕ ਇੱਕ ਸੰਸਥਾ ਦੀ ਹੋਰ ਸੰਸਥਾਵਾਂ ਨਾਲ ਖੋਜ ਭਾਈਵਾਲੀ ਬਣਾਉਣ ਅਤੇ ਇਸ ਨੂੰ ਬਣਾਈ ਰੱਖਣ ‘ਚ ਸਫਲਤਾ ਦਾ ਇੱਕ ਮਾਪਦੰਡ ਹੈ।ਚੰਡੀਗੜ੍ਹ ਯੂਨੀਵਰਸਿਟੀ ਨੇ 4300 ਤੋਂ ਵੱਧ ਪੇਟੈਂਟ ਦਾਇਰ ਕੀਤੇ ਹਨ ਅਤੇ ਭਾਰਤ ਸਰਕਾਰ ਅਨੁਸਾਰ ਇਹ ਲਗਾਤਾਰ ਭਾਰਤ ਦੀਆਂ ਚੋਟੀ ਦੀਆ ਪੰਜ ਖੋਜ-ਅਧਾਰਤ ਯੂਨੀਵਰਸਿਟੀਆਂ ‘ਚ ਸ਼ਾਮਲ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਅਕਾਦਮਿਕ ਰੈਪੂਟੇਸ਼ਨ ‘ਚ ਭਾਰਤ ਅੰਦਰ 13ਵਾਂ ਰੈਂਕ ਹਾਸਲ ਕੀਤਾ ਹੈ, ਜੋ ਪਿਛਲੇ ਸਾਲ ਦੇ 14ਵੇਂ ਰੈਂਕ ਦੇ ਮੁਕਾਬਲੇ ਇੱਕ ਰੈਂਕ ਦਾ ਸੁਧਾਰ ਹੈ।ਅਕਾਦਮਿਕ ਰੈਪੂਟੇਸਨ (ਏਆਰ) ਮਾਪਦੰਡ ਉੱਚ ਸਿੱਖਿਆ ਸੰਸਥਾਵਾਂ ਅਤੇ ਉਹਨਾਂ ਦੇ ਪ੍ਰੋਗਰਾਮਾਂ ਦੀ ਰੈਪੂਟੇਸ਼ਨ ਨੂੰ ਮਾਪਦਾ ਹੈ, ਜਿੱਥੇ ਅਕਾਦਮਿਕ ਮਾਹਰ ਆਪਣੀ ਵਿਸ਼ੇ ਦੇ ਖੇਤਰ ਦੀ ਮੁਹਾਰਤ ਦੇ ਅਧਾਰ ‘ਤੇ ਯੂਨੀਵਰਸਿਟੀਆਂ ਨੂੰ ਨਾਮਜ਼ਦ ਕਰਦੇ ਹਨ।

ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਊਐਸ ਵਰਲਡ ਯੂਨੀਵਰਸਿਟੀ ਰੈਕਿੰਗਜ਼ ਦੇ ਨਵੇਂ ਐਡੀਸ਼ਨ ਚ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ ਹੈ। ਸੰਧੂ ਨੇ ਕਿਹਾ ਚੰਡੀਗੜ੍ਹ ਯੂਨੀਵਰਸਿਟੀ ਨੇ ਕਈ ਮਾਪਦੰਡਾ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਜਿਸ ਵਿੱਚ ਇੰਪਲਾਇਰ ਰੈਪੂਟੇਸਨ, ਅਕਾਦਮਿਕ ਰੈਪੂਟੇਸ਼ਨ ਅਤੇ ਅੰਤਰਰਾਸ਼ਟਰੀ ਖੋਜ ਨੈੱਟਵਰਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਊਐਸ ਰੈਂਕਿੰਗਜ਼ ਵਿੱਚ ਯੂਨੀਵਰਸਿਟੀ ਦਾ ਲਗਾਤਾਰ ਚੰਗਾ ਪ੍ਰਦਰਸ਼ਨ ਸਾਡੀ ਫੈਕਲਟੀ, ਕਰਮਚਾਰੀਆ ਅਤੇ ਵਿਦਿਆਰਥੀਆ ਦੀ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ।

ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਰੈਂਕ ਜਿਥੇ ਸਾਨੂ ਖੁਸ਼ੀ ਅਤੇ ਮਾਣ ਮਹਿਸੂਸ ਕਰਵਾਉਂਦੇ ਹਨ ਉਥੇ ਹੀ ਉੱਚ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਅਤੇ ਉੱਚ ਸਿੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਸਾਡੇ ਨੌਜਵਾਨਾਂ ਨੂੰ ਭਵਿੱਖ ‘ਚ ਵੱਖ-ਵੱਖ ਖੇਤਰਾਂ ‘ਚ ਅਗਵਾਈ ਕਰਨ ਲਈ ਲੋੜੀਂਦੇ ਹੁਨਰ ਅਤੇ ਕਦਰਾਂ-ਕੀਮਤਾਂ ਸਿਖਾਉਣ ਲਈ ਯੂਨੀਵਰਸਿਟੀ ਵਚਨਬੰਧ ਹੈ।

ਅਸੀ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਅਕਾਦਮਿਕ ਸਹੂਲਤਾਂ ਪ੍ਰਦਾਨ ਕਰਕੇ ਉੱਚ ਸਿੱਖਿਆ ਦੀਆਂ ਵਿਸ਼ਵ ਦੀਆਂ ਪ੍ਰਮੁੱਖ ਸੰਸਥਾਵਾਂ ‘ਚ ਆਪਣੀ ਸਥਿਤੀ ਬਰਕਰਾਰ ਰੱਖਣ ਲਈ ਲਗਾਤਾਰ ਉਪਰਾਲੇ ਕਰਦੇ ਰਹਾਗੇ। ਜਿਕਰਯੋਗ ਹੈ ਕਿ ਕਿਊਐਸ ਵਰਲਡ ਯੂਨੀਵਰਸਿਟੀ ਰੈਕਿੰਗਜ 2026 ‘ਚ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਚੋਟੀ ਦੇ ਰੈਂਕ ਹਾਸਲ ਕਰਨ ਤੋਂ ਪਹਿਲਾ ਯੂਨੀਵਰਸਿਟੀ ਕਿਊਐਸ ਏਸੀਆ ਰੈਕਿੰਗਜ਼ 2025 ਵਿੱਚ ਵੀ ਅਹਿਮ ਮੁਕਾਮ ਹਾਸਲ ਕਰ ਚੁੱਕੀ ਹੈ |

Read More: ਚੰਡੀਗੜ੍ਹ ਯੂਨੀਵਰਸਿਟੀ ਦੇ 3 ਰੋਜ਼ਾ ਸੀਯੂ ਸਕਾਲਰਜ਼ ਸਮਿਟ 2025 ਦੇ ਦੂਜੇ ਦਿਨ ਇੰਡਸਟਰੀ ਲੀਡਰਾਂ ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਕੀਤੇ ਸਾਂਝੇ

Scroll to Top