July 2, 2024 9:14 pm
Strike

ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ‘ਚ ਚੰਡੀਗੜ੍ਹ ਟਰਾਈਸਿਟੀ ਦੇ ਕੈਬ ਡਰਾਈਵਰ ਦੀ ਹੜਤਾਲ

ਚੰਡੀਗੜ੍ਹ, 03 ਜਨਵਰੀ 2024: ਚੰਡੀਗੜ੍ਹ ਟਰਾਈਸਿਟੀ (Chandigarh Tricity) ਦੇ ਕੈਬ ਡਰਾਈਵਰ ਅੱਜ ਅਚਾਨਕ ਹੜਤਾਲ (Strike) ’ਤੇ ਚਲੇ ਗਏ ਹਨ। ਹੜਤਾਲ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਡਰਾਈਵਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਹਿੱਟ ਐਂਡ ਰਨ ਕਾਨੂੰਨ ‘ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।

ਦੇਸ਼ ਵਿੱਚ ਲਾਗੂ ਹੋਏ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਟਰਾਂਸਪੋਰਟਰਾਂ ਅਤੇ ਟਰੱਕ ਡਰਾਈਵਰਾਂ ਨੇ ਹੜਤਾਲ (Strike) ਕੀਤੀ ਹੈ। ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਪੈਟਰੋਲ ਪੰਪਾਂ ‘ਤੇ ਸੰਕਟ ਪੈਦਾ ਹੋ ਗਿਆ। ਪੰਜਾਬ ‘ਚ ਕੱਲ੍ਹ ਕਈ ਥਾਵਾਂ ‘ਤੇ ਪੈਟਰੋਲ ਪੰਪ ਸੁੱਕੇ ਰਹੇ। ਪੈਟਰੋਲ ਭਰਨ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਹਲਾਤ ਇਹ ਬਣ ਗਏ ਕਿ ਸੜਕਾਂ ‘ਤੇ ਲੰਮਾ ਜਾਮ ਲੱਗ ਗਿਆ ਸੀ । ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪਰ ਪ੍ਰਸ਼ਾਸਨ ਦੀ ਮੱਦਦ ਨਾਲ ਸਥਿਤੀ ‘ਤੇ ਕਾਬੂ ਪਾਇਆ ਗਿਆ ਅਤੇ ਪੈਟਰੋਲ ਪੰਪ ‘ਤੇ ਪਹਿਲਾਂ ਵਾਂਗ ਹੀ ਪੈਟਰੋਲ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ |