Chandigarh

Chandigarh: ਪੀਜੀਆਈ ਚੰਡੀਗੜ੍ਹ ‘ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖ਼ਤਮ

ਚੰਡੀਗੜ੍ਹ, 23 ਅਗਸਤ 2024: ਪੀਜੀਆਈ ਚੰਡੀਗੜ੍ਹ (PGI Chandigarh) ‘ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਜਿਕਰਯੋਗ ਹੈ ਕਿ ਕਲਕੱਤਾ ਬੀਬੀ ਡਾਕਟਰ ਮਾਮਲੇ ਨੂੰ ਲੈ ਕੇ ਰੈਜ਼ੀਡੈਂਟ ਡਾਕਟਰ ਪਿਛਲੇ 11 ਦਿਨਾਂ ਤੋਂ ਹੜਤਾਲ ‘ਤੇ ਸਨ। ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਬਾਅਦ ਰੈਜ਼ੀਡੈਂਟ ਡਾਕਟਰ ਡਿਊਟੀ ‘ਤੇ ਪਰਤ ਆਏ ਸਨ। ਰੈਜ਼ੀਡੈਂਟ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੇਖਦਿਆਂ ਉਨ੍ਹਾਂ ਨੇ ਹੁਣੇ-ਹੁਣੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ ਅਤੇ 1600 ਰੈਜ਼ੀਡੈਂਟ ਡਾਕਟਰ ਕੰਮ ‘ਤੇ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ‘ਚ ਅੱਗੇ ਕੁਝ ਨਾ ਹੋਇਆ ਤਾਂ ਉਹ ਮੁੜ ਹੜਤਾਲ ’ਤੇ ਜਾ ਸਕਦੇ ਹਨ।

PGI Chandigarh

Scroll to Top