19 ਅਕਤੂਬਰ 2024: ਹਾਈਕੋਰਟ ਦੇ ਵਲੋਂ ਚੰਡੀਗੜ੍ਹ ‘ਚ ਗੁਰਦੁਆਰਾ ਸਾਹਿਬ ਹਟਾਉਣ ਦੇ ਹੁਕਮ ਦਿੱਤੇ ਗਏ ਹਨ, ਦੱਸ ਦੇਈਏ ਕਿ ਹਾਈਕੋਰਟ ਨੇ ਗੁਰਦੁਆਰਾ ਸਾਂਝਾ ਸਾਹਿਬ ਨੂੰ ਹਟਾਉਣ ਦੇ ਹੁਕਮ ਦਿਤੇ ਹਨ, ਇਹ ਕੇਸ ਹਾਈਕੋਰਟ ਦੇ ਵਿੱਚ 25 ਸਾਲ ਤੱਕ ਚੱਲਿਆ ਹੈ, ਗੁਰਦੁਆਰਾ ਹਟਾ ਕੇ ਰਾਊਂਡ ਅਬਾਊਂਟ ਚੋਰਾਹਾ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ|
ਉਥੇ ਹੀ ਦੱਸ ਦੇਈਏ ਕਿ ਸੈਕਟਰ 50 ਤੇ 51, 62 ਤੇ 63 ਦੇ ਚੌਂਕ ‘ਤੇ ਰਾਊਂਡ ਅਬਾਊਂਟ ਬਣੇਗਾ , ਦੱਸ ਦੇਈਏ ਕਿ ਹਾਈਕੋਰਟ ਦੇ ਵਿਚ 1999 ਦੇ ਵਿੱਚ ਇਹ ਪਟੀਸ਼ਨ ਬੀਬੀ ਚਰਨਜੀਤ ਕੌਰ ਨੇ ਦਾਖਲ ਕਰਵਾਈ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਜ਼ਮੀਨ ਇਕ ਧਾਰਮਿਕ ਅਸਥਾਨ ਹੈ, ਪਰ ਉਥੇ ਹੀ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਅਦਾਲਤ ਦੇ ਵਿੱਚ ਆਪਣੀ ਦਲੀਲ ਪੇਸ਼ ਕੀਤੀ, ਕਿ ਇਹ ਜ਼ਮੀਨ ਸੜਕ ਤੇ ਹੈ ਇਥੇ ਰਾਊਂਡ ਅਬਾਊਂਟ ਬਣਾਉਣਾ ਹੈ|