July 7, 2024 3:32 am
Chandigarh

Chandigarh: ਚੰਡੀਗ੍ਹੜ ‘ਚ ਹੁਣ 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ, ਜਾਣੋ ਕਿੰਨਾ ‘ਤੇ ਹੁਕਮ ਹੋਣਗੇ ਲਾਗੂ

ਚੰਡੀਗੜ੍ਹ, 27 ਜੂਨ 2024: ਚੰਡੀਗ੍ਹੜ (Chandigarh) ਸ਼ਹਿਰ ‘ਚ ਸਾਰੀਆਂ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰਹਿਣਗੀਆਂ | ਇਸ ਸੰਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗ੍ਹੜ ਦੀਆਂ ਸਾਰੀਆਂ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਪਾਰੀ ਕਈ ਦਿਨਾਂ ਤੋਂ ਪ੍ਰਸ਼ਾਸਨ ਤੋਂ ਇਸ ਸੰਬੰਧੀ ਮੰਗ ਕੀਤੀ ਸੀ। ਇਸਦੇ ਨਾਲ ਕਿਸੇ ਵੀ ਦੁਕਾਨ ਨੂੰ 24 ਘੰਟੇ ਦੁਕਾਨ ਖੁੱਲ੍ਹਾ ਰੱਖਣ ਲਈ ਕਿਰਤ ਵਿਭਾਗ ਦੀ ਵੈੱਬਸਾਈਟ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ।

ਦੂਜੇ ਪਾਸੇ ਚੰਡੀਗ੍ਹੜ ਪ੍ਰਸ਼ਾਸਨ (Chandigarh administration) ਨੇ 24 ਘੰਟੇ ਦੁਕਾਨਾਂ ਖੋਲ੍ਹਣ ਲਈ ਕਰਮਚਾਰੀਆਂ ਦੀ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਜਿਕਰਯੋ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦਾ ਫੈਸਲਾ ਸ਼ਰਾਬ ਦੀਆਂ ਦੁਕਾਨਾਂ, ਪੱਬਾਂ, ਬਾਰਾਂ ਅਤੇ ਕਲੱਬਾਂ ‘ਤੇ ਲਾਗੂ ਨਹੀਂ ਹੋਵੇਗਾ। ਇਹ ਦੁਕਾਨਾਂ ਤੈਅ ਸਮੇਂ ਅਨੁਸਾਰ ਹੀ ਬੰਦ ਅਤੇ ਖੁੱਲ੍ਹਣਗੀਆਂ | ਇਸਦੇ ਨਾਲ ਹੀ ਕਿਸੇ ਵੀ ਦੁਕਾਨ ਦੇ ਕੰਮ ਕਰਦੇ ਕਾਮੇ ਤੋਂ 9 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾਵੇਗਾ | ਦੁਆਨ ‘ਤੇ ਕੰਮ ਕਰਨ ਵਾਲੇ ਕਾਮੇ ਨੂੰ ਬਿਨਾ ਤਨਖ਼ਾਹ ਕੱਟੇ ਹਫਤੇ ‘ਚ ਇੱਕ ਛੁੱਟੀ ਵੀ ਦੇਣੀ ਪਵੇਗੀ|