18 ਜੁਲਾਈ 2025: ਜਿਵੇਂ ਕਿ ਸਭ ਨੂੰ ਹੀ ਪਤਾ ਹੈ ਕਿ ਚੰਡੀਗੜ੍ਹ (chandigarh) ਦੇ ਵਿੱਚ ਸਫਾਈ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਰਹਿੰਦੀ ਹੀ, ਉਥੇ ਹੀ ਹੁਣ ਚੰਡੀਗੜ੍ਹ ਨੇ ਸਫ਼ਾਈ ਦੇ ਮਾਮਲੇ ਵਿੱਚ ਪੂਰੇ ਦੇਸ਼ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਦਰਜਾ ਸਵੱਛ ਸਰਵੇਖਣ 2024 ਵਿੱਚ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਪ੍ਰਾਪਤ ਹੋਇਆ ਹੈ। ਇਹ ਸਨਮਾਨ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਦਿੱਲੀ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਦਿੱਤਾ ਹੈ। ਇਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਮਿਲ ਕੇ ਇਹ ਪੁਰਸਕਾਰ ਪ੍ਰਾਪਤ ਕੀਤਾ।
ਦੱਸ ਦੇਈਏ ਕਿ ਸਾਲ 2023 ਵਿੱਚ ਚੰਡੀਗੜ੍ਹ (chandigarh) 11ਵੇਂ ਸਥਾਨ ‘ਤੇ ਸੀ, ਪਰ ਇਸ ਵਾਰ ਨਗਰ ਨਿਗਮ ਦੀ ਸਖ਼ਤ ਮਿਹਨਤ ਅਤੇ ਸਫ਼ਾਈ ਦੀ ਸਖ਼ਤ ਨਿਗਰਾਨੀ ਕਾਰਨ ਸ਼ਹਿਰ ਨੂੰ ਇਹ ਵੱਡੀ ਸਫਲਤਾ ਮਿਲੀ ਹੈ। ਨਗਰ ਨਿਗਮ ਨੇ ਸ਼ਹਿਰ ਨੂੰ ਸਾਫ਼ ਰੱਖਣ ਲਈ ਸਖ਼ਤ ਕਦਮ ਚੁੱਕੇ। ਜਿਨ੍ਹਾਂ ਲੋਕਾਂ ਨੇ ਖੁੱਲ੍ਹੇ ਵਿੱਚ ਜਾਂ ਗਲਤ ਜਗ੍ਹਾ ‘ਤੇ ਕੂੜਾ ਸੁੱਟਿਆ, ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਨਿਗਰਾਨੀ ਕੀਤੀ ਗਈ ਅਤੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ, ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ, ਕੂੜਾ ਵੱਖ ਕਰਨ ਦੀ ਸਹੂਲਤ ਅਤੇ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ ਡੱਬੇ ਲਗਾਉਣ ਦਾ ਕੰਮ ਵੀ ਵਧੀਆ ਢੰਗ ਨਾਲ ਕੀਤਾ ਗਿਆ।
Read More: ਸੁਖਨਾ ਝੀਲ ਦਾ ਸੁੱਕ ਰਿਹਾ ਪਾਣੀ, 1156.35 ਫੁੱਟ ਹੋ ਗਿਆ ਪਾਣੀ ਦਾ ਪੱਧਰ