ਚੰਡੀਗੜ੍ਹ, 11 ਜਨਵਰੀ 2025: Chandigarh School Timing News: ਚੰਡੀਗੜ੍ਹ ‘ਚ ਵਧਦੀ ਠੰਢ ਅਤੇ ਧੁੰਦ ਕਾਰਨ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਚੰਡੀਗੜ੍ਹ ਦੇ ਸਾਰੇ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।
ਸਕੂਲ ਸਿੱਖਿਆ ਨਿਰਦੇਸ਼ਕ ਨੇ ਇੱਕ ਪ੍ਰੈਸ ਬਿਆਨ ‘ਚ ਸਕੂਲ ਦੇ ਸਮੇਂ ‘ਚ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਹੈ। ਠੰਢ ਅਤੇ ਸੰਘਣੀ ਧੁੰਦ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਸਮੇਂ ‘ਚ ਤਬਦੀਲੀ ਕੀਤੀ ਹੈ। ਇਹ ਤਬਦੀਲੀ 13 ਜਨਵਰੀ, 2025 ਤੋਂ 18 ਜਨਵਰੀ, 2025 ਤੱਕ ਲਾਗੂ ਰਹੇਗਾ।