ਚੰਡੀਗ੍ਹੜ, 29 ਜੂਨ 2023: ਚੰਡੀਗੜ੍ਹ (Chandigarh) ‘ਚ ਅੱਜ ਸਵੇਰੇ ਸੂਰਜ ਦੀ ਤਪਸ਼ ਤੋਂ ਲੋਕ ਪ੍ਰੇਸ਼ਾਨ ਸਨ ਪਰ ਦੁਪਹਿਰ ਬਾਰਿਸ਼ ਪੈਣ ਨਾਲ ਚੰਡੀਗੜ੍ਹ ਦਾ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਅਤੇ ਚੰਡੀਗੜ੍ਹ ‘ਚ ਮਾਨਸੂਨ ਦੀ ਪਹਿਲੀ ਬਰਸਾਤ ਨਾਲ ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ।
ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ, ਉੱਥੇ ਹੀ ਦੂਜੇ ਪਾਸੇ ਬਾਰਿਸ਼ ਨਾਲ ਪਿੰਡਾਂ ਅਤੇ ਕਲੋਨੀਆਂ ਦੇ ਲੋਕਾਂ ਲਈ ਮੁਸੀਬਤ ਵੀ ਲੈ ਕੇ ਆਈ, ਉੱਥੇ ਹੀ ਪਿੰਡਾਂ ਦੀਆਂ ਸੜਕਾਂ ‘ਤੇ ਕਾਫ਼ੀ ਪਾਣੀ ਭਰ ਗਿਆ ਅਤੇ ਚਿੱਕੜ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ। ਟ੍ਰਾਈਸਿਟੀ ਦੇ ਲੋਕਾਂ ਨੇ ਇਸ ਸੀਜ਼ਨ ਦੀ ਠੰਡਕ ਦਾ ਆਨੰਦ ਲੈਣ ਲਈ ਚੰਡੀਗੜ੍ਹ ਦਾ ਰੁਖ ਕੀਤਾ, ਸੁਖਨਾ ਝੀਲ ਅਤੇ ਰਾਕ ਗਾਰਡਨ ਵਿਖੇ ਲੋਕਾਂ ਨੇ ਖੂਬ ਆਨੰਦ ਮਾਣਿਆ, ਇੱਥੇ ਲੋਕਾਂ ਨੇ ਠੰਡੀਆਂ ਤੇਜ਼ ਹਵਾਵਾਂ ਦਾ ਆਨੰਦ ਮਾਣਿਆ |