Chandigarh PGI

Chandigarh: ਚੰਡੀਗੜ੍ਹ PGI ‘ਚ ਹੁਣ ਹਿੰਦੀ ਤੋਂ ਬਾਅਦ ਪੰਜਾਬੀ ਭਾਸ਼ਾ ਲਾਗੂ, ਮਰੀਜ਼ਾਂ ਨੂੰ ਮਿਲੇਗੀ ਸਹੂਲਤ

ਚੰਡੀਗੜ੍ਹ, 28 ਜੂਨ 2024: ਚੰਡੀਗੜ੍ਹ ਪੀ.ਜੀ.ਆਈ (Chandigarh PGI) ‘ਚ ਹੁਣ ਮਰੀਜ਼ਾਂ ਦੀ ਸਹੂਲਤ ਲਈ ਹਿੰਦੀ ਤੋਂ ਬਾਅਦ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਵੇਗੀ | ਇਸ ਸੰਬੰਧੀ ਚੰਡੀਗੜ੍ਹ ਪੀ.ਜੀ.ਆਈ ਦੇ ਡਾਇਰੈਕਟਰ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ | ਨਵੇਂ ਸਰਕੂਲਰ ਮੁਤਾਬਕ ਡਾਇਰੈਕਟਰ ਨੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਓ.ਪੀ.ਡੀ, ਆਈ.ਪੀ.ਡੀ, ਪਰਚੀਆਂ/ਕਾਰਡ ਆਦਿ ‘ਤੇ ਪੰਜਾਬੀ ਤੇ ਹਿੰਦੀ ‘ਚ ਲਿਖੀ ਜਾਵੇ ਅਤੇ ਜਿਨ੍ਹਾਂ ਹੋ ਸਕੇ ਸਥਾਨਕ ਭਾਸ਼ਾ ‘ਚ ਗੱਲਬਾਤ ਕੀਤੀ ਜਾਵੇ ਤਾਂ ਜੋ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਸਾਨੀ ਹੋ ਸਕੇ | ਇਸਦੇ ਨਾਲ ਹੀ ਬੋਰਡ ਪੰਜਾਬੀ ‘ਚ ਲਗਾਏ ਦੀ ਗੱਲ ਆਖੀ ਹੈ |

ਇਸ ਸੰਬੰਧੀ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਨੇ ਚੰਡੀਗੜ੍ਹ ਪੀ.ਜੀ.ਆਈ (Chandigarh PGI) ਨੂੰ ਇੱਕ ਚਿੱਠੀ ਲਿਖ ਕੇ ਪੰਜਾਬੀ ਭਾਸ਼ਾ ਸ਼ਾਮਲ ਕਰਨ ਲਈ ਕਿਹਾ ਸੀ | ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ | ਉਨ੍ਹਾਂ ਨੇ ਹਵਾਲਾ ਦਿੱਤਾ ਕਿ ਪੰਜਾਬੀ ਇਥੋਂ ਦੀ ਸਥਾਨਕ ਭਾਸ਼ਾ ਹੈ ਅਤੇ ਚੰਡੀਗੜ੍ਹ ਪੀ.ਜੀ.ਆਈ ਆਉਣ ਵਾਲਿਆਂ ਦੀ ਗਿਣਤੀ ਹੋਰਾਂ ਨਾਲੋਂ ਜਿਆਦਾ ਹੈ | ਇਸ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਨਾਲ ਮਰੀਜ਼ਾਂ ਨੂੰ ਸਹੂਲਤ ਮਿਲੇਗੀ |

Scroll to Top