ਚੰਡੀਗੜ੍ਹ, 10 ਅਕਤੂਬਰ 2025: IPS Puran Kumar suicide case: ਚੰਡੀਗੜ੍ਹ ਪੁਲਿਸ ਹੁਣ ਹਰਿਆਣਾ ਦੇ ਆਈਪੀਐਸ ਅਧਿਕਾਰੀ ਏਡੀਜੀਪੀ ਵਾਈ. ਪੂਰਨ ਕੁਮਾਰ ਦੇ ਖੁ.ਦ.ਕੁ.ਸ਼ੀ ਮਾਮਲੇ ਦੀ ਜਾਂਚ ਕਰੇਗੀ। ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ (ਐਸਆਈਟੀ) ਬਣਾਈ ਗਈ ਹੈ। ਚੰਡੀਗੜ੍ਹ ਦੇ ਆਈਜੀ ਪੁਸ਼ਪੇਂਦਰ ਕੁਮਾਰ ਦੀ ਅਗਵਾਈ ‘ਚ ਛੇ ਮੈਂਬਰੀ ਟੀਮ ਮਾਮਲੇ ਦੀ ਜਾਂਚ ਕਰੇਗੀ।
ਚੰਡੀਗੜ੍ਹ ਪੁਲਿਸ ਨੇ ਵੀਰਵਾਰ ਰਾਤ ਨੂੰ ਸੁਸਾਈਡ ਨੋਟ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ। ਇਸ ਦੇ ਬਾਵਜੂਦ, ਏਡੀਜੀਪੀ ਵਾਈ. ਪੂਰਨ ਕੁਮਾਰ ਦੀ ਪਤਨੀ, ਆਈਏਐਸ ਅਧਿਕਾਰੀ ਅਮਨੀਤ ਪੀ. ਕੁਮਾਰ ਨੇ ਦਰਜ ਕੀਤੀ ਐਫਆਈਆਰ ‘ਤੇ ਸਵਾਲ ਉਠਾਏ ਹਨ। ਅਮਨੀਤ ਪੀ. ਕੁਮਾਰ ਨੇ ਚੰਡੀਗੜ੍ਹ ਪੁਲਿਸ ਦੀ ਮਹਿਲਾ ਐਸਐਸਪੀ ਕੰਵਰਦੀਪ ਕੌਰ ਨੂੰ ਇੱਕ ਪੱਤਰ ਲਿਖਿਆ, ਜਿਸ ‘ਚ ਐਫਆਈਆਰ ਨੂੰ ਅਧੂਰਾ ਦੱਸਿਆ ਗਿਆ।
ਆਈਏਐਸ ਡੀ. ਸੁਰੇਸ਼ ਅਤੇ ਮ੍ਰਿਤਕ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਭਰਾ, ਜੋ ਵਿਦੇਸ਼ ਤੋਂ ਵਾਪਸ ਆਏ ਹਨ, ਨੇ ਸੈਕਟਰ 9 ਪੁਲਿਸ ਹੈੱਡਕੁਆਰਟਰ ਵਿਖੇ ਚੰਡੀਗੜ੍ਹ ਦੇ ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਡੀਜੀਪੀ ਨੂੰ ਦੱਸਿਆ ਕਿ ਉਹ ਏਡੀਜੀਪੀ ਪੂਰਨ ਕੁਮਾਰ ਦਾ ਪੋਸਟਮਾਰਟਮ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਹਰਿਆਣਾ ਦੇ ਡੀਜੀਪੀ ਅਤੇ ਰੋਹਤਕ ਦੇ ਐਸਪੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ। ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਇੱਕ ਆਈਜੀ ਦੀ ਅਗਵਾਈ ‘ਚ ਇੱਕ ਐਸਆਈਟੀ ਬਣਾਈ ਗਈ ਹੈ।
ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਅਤੇ ਗ੍ਰਹਿ ਸਕੱਤਰ ਸੁਮਿਤਾ ਮਿਸ਼ਰਾ ਨੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਸਬੰਧੀ ਦੁੱਖ ਪ੍ਰਗਟ ਕਰਨ ਲਈ ਸ਼ੁੱਕਰਵਾਰ ਨੂੰ ਆਈਏਐਸ ਅਮਾਨਿਤ ਪੀ. ਕੁਮਾਰ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ। ਰਸਤੋਗੀ ਅਤੇ ਸੁਮਿਤਾ ਮਿਸ਼ਰਾ ਨੇ ਆਈਏਐਸ ਅਮਾਨਿਤ ਪੀ. ਕੁਮਾਰ ਨਾਲ ਲਗਭਗ ਡੇਢ ਘੰਟੇ ਮੁਲਾਕਾਤ ਕੀਤੀ। ਆਈਏਐਸ ਅਧਿਕਾਰੀ ਰਾਜ ਸ਼ੇਖਰ ਵੁਡਰੂ ਵੀ ਰਸਤੋਗੀ ਅਤੇ ਸੁਮਿਤਾ ਮਿਸ਼ਰਾ ਦੇ ਨਾਲ ਮੌਜੂਦ ਸਨ।
Read More: IPS ਪੂਰਨ ਕੁਮਾਰ ਦੀ ਪਤਨੀ ਨੇ ਹਰਿਆਣਾ ਦੇ DGP ਤੇ SSP ‘ਤੇ ਲਾਏ ਗੰਭੀਰ ਦੋਸ਼