July 7, 2024 6:26 pm
Chandigarh Police

ਚੰਡੀਗੜ੍ਹ ਪੁਲਿਸ ਵੱਲੋਂ ਨਿਰਧਾਰਤ ਸਥਾਨਾਂ ‘ਤੇ 69 ਪੀਸੀਆਰ ਵਾਹਨ ਤਾਇਨਾਤ

ਚੰਡੀਗੜ੍ਹ, 29 ਜਨਵਰੀ 2024: ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ ਨੇ ਦੱਸਿਆ ਕਿ ਵਿਸ਼ਵਾਸ਼ ਪੈਦਾ ਕਰਨ ਦੀ ਪਹਿਲਕਦਮੀ ਤਹਿਤ, ਚੰਡੀਗੜ੍ਹ ਪੁਲਿਸ ਨੇ 69 ਪੀਸੀਆਰ (ਪੁਲਿਸ ਕੰਟਰੋਲ ਰੂਮ) ਵਾਹਨ ਸ਼ਹਿਰ ਵਿੱਚ ਨਿਰਧਾਰਤ ਸਥਾਨਾਂ ‘ਤੇ ਤਾਇਨਾਤ ਕੀਤੇ ਹਨ ਜੋ ਦੂਰੋਂ ਹੀ ਲੋਕਾਂ ਨੂੰ ਦਿਖਾਈ ਦੇਣਗੇ। ਉਨ੍ਹਾਂ ਦੱਸਿਆ ਕਿ 69 ਪੀਸੀਆਰ ਵਾਹਨ 24 ਘੰਟੇ ਸ਼ਹਿਰ ਵਿੱਚ ਗਸ਼ਤ ਕਰ ਰਹੇ ਹਨ। ਐਕਸ ‘ਤੇ ਇੱਕ ਪੋਸਟ ਵਿੱਚ, ਕੌਰ ਨੇ ਕਿਹਾ ਕਿ ਜਨਤਕ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ।

‘ਚੰਡੀਗੜ੍ਹ ਪੁਲਿਸ (Chandigarh Police) ਦੇ ਅਧਿਕਾਰੀਆਂ ਨੇ ਆਈ.ਟੀ.ਬੀ.ਪੀ. ਅਤੇ ਆਰ.ਏ.ਐਫ ਦੇ ਨਾਲ-ਨਾਲ ਸ਼ਹਿਰ ਵਿੱਚ ਅਪਰਾਧਾਂ ਨੂੰ ਨੱਥ ਪਾਉਣ, ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ, ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਅਤੇ ਜਨਤਕ ਸੁਰੱਖਿਆ ਲਈ ਸੈਕਟਰ 13, 19, 25, 26, 41, 44 ਅਤੇ 45 ਦੇ ਬਾਜ਼ਾਰਾਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਪੈਦਲ ਗਸ਼ਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਨਾਗਰਿਕ 112 ਡਾਇਲ ਕਰਕੇ ਪੀਸੀਆਰ ਵਾਹਨ ਸਹੂਲਤ ਦੀ ਵਰਤੋਂ ਕਰ ਸਕਦੇ ਹਨ ਅਤੇ ਇਹ ਪੰਜ ਮਿੰਟਾਂ ਵਿੱਚ ਪਹੁੰਚ ਜਾਵੇਗੀ ।